ਸ਼ਵੇਤ ਮਲਿਕ ਮੋਦੀ ਸਰਕਾਰ ਦੀ ਚਾਰ ਸਾਲ ਦੀਆਂ ਪ੍ਰਾਪਤੀਆਂ ਦੀ ਪੜਚੋਲ ਕਰਨ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਪੰਜਾਬ ਸਰਕਾਰ ਦੇ ਚੋਣ ਵਾਅਦਿਆਂ ਦੀ ਫਿਕਰ...

Sunil Kumar Jakhar

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਪੰਜਾਬ ਸਰਕਾਰ ਦੇ ਚੋਣ ਵਾਅਦਿਆਂ ਦੀ ਫਿਕਰ ਕਰਨ ਦੀ ਬਜਾਏ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦੀ ਪੜਚੋਲ ਕਰਨ ਤਾਂ ਉਨ੍ਹਾਂ ਨੂੰ ਖੁਦ ਪਤਾ ਲੱਗ ਜਾਵੇਗਾ ਕਿ ਚੋਣ ਵਾਅਦਿਆਂ ਦੀ ਪੂਰਤੀ ਵਿਚ ਕੌਣ ਅਸਫਲ ਸਿੱਧ ਹੋਇਆ ਹੈ। ਜਾਖੜ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਆਖਿਆ ਹੈ ਕਿ ਜੇਕਰ ਭਾਜਪਾ ਪ੍ਰਧਾਨ ਕੋਈ ਯਾਤਰਾ ਕੱਢਣੀ ਹੀ ਚਾਹੁੰਦੇ ਹਨ ਤਾਂ

ਉਨ੍ਹਾਂ ਨੂੰ ਪੰਜਾਬ ਤੋਂ ਦਿੱਲੀ ਤੱਕ ਦੀ ਯਾਤਰਾ ਕਰਕੇ ਆਪਣੀ ਕੇਂਦਰ ਸਰਕਾਰ ਵੱਲੋਂ ਨਿਭਾਏ ਚੋਣ ਵਾਅਦਿਆਂ ਦੀ ਪੜਤਾਲ ਕਰਨੀ ਚਾਹੀਦੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਆਪਣੇ ਪਿੱਛਲੇ ਥੋੜੇ ਜਿਹੇ ਕਾਰਜਕਾਲ ਵਿਚ ਹੀ ਆਪਣੇ  ਸਾਰੇ ਪ੍ਰਮੁੱਖ ਚੋਣ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿਸਾਨ ਕਰਜਾ ਮਾਫੀ ਸਕੀਮ ਨੂੰ ਪੰਜਾਬ ਸਰਕਾਰ ਨੇ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਹੈ ਜਦ ਕਿ ਨਾ ਤਾਂ ਕੇਂਦਰ ਦੀ ਵਰਤਮਾਨ ਸਰਕਾਰ ਨੇ ਅਤੇ

ਨਾ ਹੀ ਭਾਜਪਾ ਦੀ ਭਾਈਵਾਲੀ ਵਾਲੀ ਪਿੱਛਲੀ ਅਕਾਲੀ ਸਰਕਾਰ ਨੇ ਕਿਸਾਨਾਂ ਦੇ ਇਸ ਵੱਡੇ ਬੋਝ ਦੇ ਨਿਪਟਾਰੇ ਲਈ ਯਤਨ ਕੀਤੇ ਸਨ। ਇਸੇ ਤਰਾਂ ਪਿੱਛਲੀਆਂ ਤਿੰਨ ਫਸਲਾਂ ਬਿਨਾਂ ਕਿਸੇ ਮੁਸਕਿਲ ਦੇ ਚੁੱਕੀਆਂ ਗਈਆਂ ਹਨ ਜਦ ਕਿ ਪਿੱਛਲੀ ਸਰਕਾਰ ਸਮੇਂ ਹਫ਼ਤਿਆਂ ਬੱਧੀ ਕਿਸਾਨ ਮੰਡੀਆਂ ਵਿਚ ਰੁਲਦੇ ਸਨ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਤਾਂ ਹਾਲੇ ਸਿਰਫ 18 ਮਹੀਨੇ ਦਾ ਹੀ ਕਾਰਜਕਾਲ ਬਿਤਿਆ ਹੈ ਜਦ ਕਿ ਕੇਂਦਰ ਸਰਕਾਰ ਦਾ ਤਾਂ 5 ਸਾਲ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਇਸ ਲਈ ਹੁਣ ਤੱਕ ਤਾਂ ਉਨ੍ਹਾਂ ਨੂੰ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਲੈਣੇ ਚਾਹੀਦੇ ਸਨ।

ਸ੍ਰੀ ਜਾਖੜ ਨੇ ਭਾਜਪਾ ਪ੍ਰਧਾਨ ਨੂੰ ਕਿਹਾ ਕਿ ਉਹ ਹਰ ਸਾਲ 2 ਕਰੋੜ ਨੌਕਰੀਆਂ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਕੇਂਦਰ ਸਰਕਾਰ ਦੀ ਪ੍ਰਾਪਤੀਆਂ ਬਾਰੇ ਕੀ ਕਹਿਣਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬੇਲਗਾਮ ਕੀਤੀਆਂ ਡੀਜਲ ਅਤੇ ਪੈਟ੍ਰੋਲ ਦੀਆਂ ਕੀਮਤਾਂ ਨੇ ਆਮ ਲੋਕਾਂ, ਕਿਸਾਨਾਂ, ਟਰਾਂਸਪੋਰਟਰ, ਵਪਾਰੀਆਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਦੀਆਂ 15 15 ਲੱਖ ਦੇ ਚੈਕ ਉਡੀਕਦਿਆਂ ਦੀ ਅੱਖਾਂ ਪੱਕ ਗਈਆਂ ਹਨ। ਸਮਾਰਟ ਸਿਟੀ ਬਣਾਉਣ ਦੇ ਭਾਜਪਾ ਦੇ ਵਾਅਦਿਆਂ ਦਾ ਕੋਈ ਅਤਾ ਪਤਾ ਨਹੀਂ ਹੈ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸਿਵਾਏ ਨਵੇਂ ਨਵੇਂ ਨਾਅਰੇ ਦੇਣ ਤੋਂ ਚਾਰ ਸਾਲ ਵਿਚ ਕੋਈ ਗਿਣਨਯੋਗ ਪ੍ਰਾਪਤ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅਵਾਮ ਨੂੰ ਮੋਦੀ ਸਰਕਾਰ ਦੇ ਸਗੁਫਿਆਂ ਦਾ ਸੱਚ ਸਮਝ ਆ ਚੁੱਕਾ ਹੈ ਅਤੇ ਲੋਕ ਉਨ੍ਹਾਂ ਨੂੰ ਅਗਲੀਆਂ ਚੋਣਾਂ ਵਿਚ ਇਸ ਸਬੰਧੀ ਸਬਕ ਸਿਖਾਉਣਗੇ।