ਕੋਵਿਡ-19 : ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਤੇ ਮੋਗਾ ‘ਚ 24 ਘੰਟਿਆਂ ਦੌਰਾਨ 237 ਕੇਸ ਤੇ 9 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਹੋਵੇਗੀ ਟੈਲੀ ਮੋਨੀਟਰਿੰਗ

Covid-19

ਚੰਡੀਗੜ੍ਹ : ਪੰਜਾਬ ਸਮੇਤ ਦੇਸ਼ ਭਰ ‘ਚ ਕਰੋਨਾ ਕਾਲ ਦੌਰਾਨ ਦੀਆਂ ਪਾਬੰਦੀਆਂ ਹੁਣ ਆਪਣੇ ਆਖਰੀ ਦੌਰ ‘ਚ ਪਹੁੰਚ ਚੁਕੀਆਂ ਹਨ। ਅਨਲਾਕ-5 ਦੌਰਾਨ ਰਹਿੰਦੀਆਂ ਪਾਬੰਦੀਆਂ ਵੀ ਜਾਂ ਤਾਂ ਹਟਾ ਦਿਤੀਆਂ ਗਈਆਂ ਹਨ, ਜਾਂ ਬਹੁਤ ਨਰਮ ਕਰ ਦਿਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਵੀ ਐਤਵਾਰ ਦੀ ਤਾਲਾਬੰਦੀ ਤੋਂ ਇਲਾਵਾ ਰਾਤ ਦੇ ਕਰਫਿਊ ਸਮੇਤ ਕਈ ਪਾਬੰਦੀਆਂ ਹਟਾਉਣ ਦਾ ਐਲਾਨ ਕਰ ਦਿਤਾ ਹੈ। ਇਸੇ ਦੌਰਾਨ ਕੋਰੋਨਾ ਦੇ ਟੈਸਟ ਵਧਾਉਣ ਬਾਅਦ ਕਰੋਨਾ ਕੇਸਾਂ  ਇਸੇ ਦੌਰਾਨ ਕੋਰੋਨਾ ਦੇ ਟੈਸਟ ਵਧਾਉਣ ਬਾਅਦ ਕਰੋਨਾ ਕੇਸਾਂ ਵੀ ਸਾਹਮਣੇ ਆ ਰਹੇ ਹਨ, ਭਾਵੇਂ ਹੁਣ ਪੀੜਤਾਂ ਤੋਂ ਵਧੇਰੇ ਗਿਣਤੀ ਸਿਹਤਯਾਬ ਹੋ ਰਹੇ ਮਰੀਜਾਂ ਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ 113 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4573 ਹੋ ਗਈ ਹੈ, ਜਦਕਿ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 160 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਮੁਤਾਬਕ 1326 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ 'ਚ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਨਾਲ ਸਬੰਧਿਤ 113 ਸੈਂਪਲ ਪਾਜ਼ੀਟਿਵ ਆਏ ਹਨ, ਜਦਕਿ 3 ਮਰੀਜ਼ਾਂ ਦੀ ਮੌਤ ਹੋਈ ਹੈ।

ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ 4 ਹੋਰ ਮਰੀਜ਼ਾਂ ਦੀ ਮੌਤ, 34 ਨਵੇਂ ਮਾਮਲੇ ਆਏ ਸਾਹਮਣੇ ਹਨ। ਇਨ੍ਹਾਂ 'ਚ 1 ਮਰੀਜ਼ ਸ੍ਰੀ ਮੁਕਤਸਰ ਸਾਹਿਬ, 1 ਮਰੀਜ਼ ਮਲੋਟ, 1 ਮਰੀਜ਼ ਪਿੰਡ ਪੱਕੀ ਟਿੱਬੀ ਅਤੇ 1 ਮਰੀਜ਼ ਪਿੰਡ ਰਾਮ ਨਗਰ ਸਾਉਂਕੇ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ 34 ਹੋਰ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਹਨ, ਜਿਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ ਦੇ 10, ਮਲੋਟ ਦੇ 10, ਗਿੱਦੜਬਾਹਾ ਦੇ 2, ਪਿੰਡ ਰਾਮ ਨਗਰ ਸਾਉਂਕੇ ਦੇ 2, ਪਿੰਡ ਫ਼ੂਲੇਵਾਲਾ ਦਾ 1, ਪਿੰਡ ਕੰਦੂਖੇੜਾ ਦਾ 1, ਪਿੰਡ ਖੋਖਰ ਦਾ 1, ਪਿੰਡ ਪੱਕੀ ਟਿੱਬੀ ਦੇ 2, ਪਿੰਡ ਬਰਕੰਦੀ ਦਾ 1, ਕਿੱਲਿਆਂਵਾਲੀ ਦਾ 1, ਦੋਦਾ ਦੇ 2 ਅਤੇ ਪਿੰਡ ਬਣਵਾਲਾ ਦਾ 1 ਮਰੀਜ਼ ਸ਼ਾਮਿਲ ਹੈ।

ਇਸੇ ਤਰ੍ਹਾਂ ਮੋਗਾ ਜਿਲ੍ਹੇ 'ਚ ਵੀ ਕੋਰੋਨਾ ਕਾਰਨ ਦੋ ਹੋਰ ਮੌਤਾਂ, 19 ਨਵੇਂ ਮਾਮਲੇ ਸਾਹਮਣੇ ਆਏ ਹਨ। ਮੋਗਾ 'ਚ ਦੋ ਹੋਰ ਮੌਤਾਂ ਬਾਅਦ ਮੌਤਾਂ ਦਾ ਅੰਕੜਾ ਵੱਧ ਕੇ 69 ਹੋ ਗਿਆ ਹੈ। ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ 'ਚ ਜ਼ਿਲ੍ਹੇ 'ਚ ਕੋਰੋਨਾ ਦੇ 19 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੋਰੋਨਾ ਦੇ ਕੁੱਲ ਮਾਮਲਿਆਂ ਦਾ ਅੰਕੜਾ ਵੱਧ ਕੇ 2265 ਹੋ ਗਿਆ ਹੈ। ਇਨ੍ਹਾਂ 'ਚੋਂ 333 ਸਰਗਰਮ ਮਾਮਲੇ ਹਨ।

ਪੰਜਾਬ 'ਚ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਹੋਵੇਗੀ ਟੈਲੀ ਮੋਨੀਟਰਿੰਗ : ਪੰਜਾਬ 'ਚ ਘਰੇਲੂ ਇਕਾਂਤਵਾਸ ਅਧੀਨ ਬਿਨਾਂ ਲੱਛਣਾਂ ਅਤੇ ਹਲਕੇ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਦੀ ਰੋਜ਼ਾਨਾ ਟੈਲੀ ਮੋਨੀਟਰਿੰਗ ਭਲਕੇ ਭਾਵ 2 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਸਰਕਾਰੀ ਬੁਲਾਰੇ ਪੰਜਾਬ ਸਰਕਾਰ ਵਲੋਂ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਨਿਯਮਤ ਨਿਗਰਾਨੀ ਲਈ ਪੇਸ਼ੇਵਰ ਹੋਮ ਹੈਲਥ ਕੇਅਰ ਕੰਪਨੀਆਂ ਦੇ ਇਕ ਸਹਾਇਤਾ ਸਮੂਹ ਦਾ ਸਹਿਯੋਗ ਲਿਆ ਜਾਵੇਗਾ।

ਦੂਜੇ ਪਾਸੇ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਕਦਮ ਚੁਕੇ ਹਨ। ਇਸ ਲਈ ਪੰਜਾਬ ਸਰਕਾਰ ਨੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸਥਾਪਿਤ ਕੀਤੀ ਗਈ ਹੈ ਤਾਂ ਜੋ ਕਿਤੇ ਵੀ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾ ਆਵੇ। ਇਸ ਤੋਂ ਇਲਾਵਾ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ 'ਚ ਆਕਸੀਜਨ ਦੇ ਉਤਪਾਦਨ ਤੇ ਭੰਡਾਰਨ ਟੈਂਕ ਸਥਾਪਿਤ ਕਰਨ ਅਤੇ ਦੋ ਸਿਵਲ ਹਸਪਤਾਲਾਂ 'ਚ ਆਕਸੀਜਨ ਦੇ ਉਤਪਾਦਨ ਲਈ ਟੈਂਡਰ ਜਾਰੀ ਕਰਨ ਦੀ ਤਿਆਰੀ ਹੈ।