ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫਿਰ ਕੀਤਾ ਸਰਕਾਰੀ ਬੱਸ ਦਾ ਸਫਰ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਜਾ ਵੜਿੰਗ ਨੇ ਲੋਕਾਂ ਵਿਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

Punjab Transport Minister Raja Warring in roadways bus

ਬਠਿੰਡਾ: ਪੰਜਾਬ ਦੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗਿੱਦੜਬਾਹਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਵਿਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਵਿਚ ਅੱਜ ਉਹਨਾਂ ਨੇ ਫਿਰ ਸਰਕਾਰੀ ਬੱਸ ਦਾ ਸਫਰ ਕੀਤਾ।

Punjab Transport Minister Raja Warring in roadways bus

ਹੋਰ ਪੜ੍ਹੋ: ਅਚਨਚੇਤ ਚੈਕਿੰਗ ਲਈ ਸਵੇਰੇ 9 ਵਜੇ ਪੰਜਾਬ ਪੁਲਿਸ ਹੈੱਡਕੁਆਟਰ ਪਹੁੰਚੇ Deputy CM ਸੁਖਜਿੰਦਰ ਰੰਧਾਵਾ

ਉਹਨਾਂ ਨੇ ਫੇਸਬੁੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਕੱਲ੍ਹ ਜਦੋਂ ਮੈ ਪੀਆਰਟੀਸੀ ਦੀ ਏਸੀ ਬੱਸ ਵਿਚ ਸਫਰ ਕੀਤਾ ਤਾਂ ਤੁਹਾਡੇ ਵਿਚੋਂ ਕਈ ਸਾਥੀਆਂ ਨੇ ਮੈਨੂੰ ਸੁਝਾਅ ਦਿੱਤਾ ਕਿ ਆਮ ਸਰਕਾਰੀ ਬੱਸ ਵਿਚ ਸਫਰ ਕਰੋ। ਤੁਹਾਡੇ ਸੁਝਾਅ ਨੂੰ ਮੰਨਦੇ ਹੋਏ ਅੱਜ ਮੈਂ ਸਰਕਾਰੀ ਬੱਸ ਵਿਚ ਸਫਰ ਕੀਤਾ ਅਤੇ ਬੱਸ ਵਿਚ ਸਵਾਰ ਬਹੁਤ ਸਾਰੇ ਲੋਕਾਂ ਨਾਲ ਗੱਲ-ਬਾਤ ਕੀਤੀ’।

Punjab Transport Minister Raja Warring in roadways bus

ਹੋਰ ਪੜ੍ਹੋ: ਜੇਕਰ ਕੈਪਟਨ ਭਾਜਪਾ ਵਿਚ ਜਾਂਦੇ ਹਨ ਕੀ ਕਿਸਾਨ ਇਸ ਨੂੰ ਮਾਨਤਾ ਦੇਣਗੇ? 

ਰਾਜਾ ਵੜਿੰਗ ਨੇ ਅੱਗੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਸਲਾਹ ਦਿੰਦੇ ਰਿਹਾ ਕਰੋ। ਉਹਨਾਂ ਕਿਹਾ, ‘ਮੇਰੀ ਕੋਸ਼ਿਸ਼ ਹੈ ਕਿ ਤੁਹਾਡੇ ਸਰਕਾਰੀ ਬੱਸਾਂ ਦੇ ਸਫਰ ਅਤੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਕਰਾਂ’।

Transport Minister Raja Warring in PRTC bus

ਹੋਰ ਪੜ੍ਹੋ: ਕੇਂਦਰ ਦਾ ਆਮ ਆਦਮੀ ਨੂੰ ਇਕ ਹੋਰ ਝਟਕਾ, ਕੁਦਰਤੀ ਗੈਸ ਦੀ ਕੀਮਤ 62% ਵਧੀ

ਦੱਸ ਦਈਏ ਕਿ ਬੀਤੇ ਦਿਨ ਵੀ ਰਾਜਾ ਵੜਿੰਗ ਨੇ ਪੀਆਰਟੀਸੀ ਦੀ ਬੱਸ ਵਿਚ ਸਫ਼ਰ ਕੀਤਾ ਸੀ। ਉਹਨਾਂ ਨੇ ਅਪਣੇ ਸਫਰ ਦੀਆਂ ਕੁਝ ਤਸਵੀਰਾਂ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ ਸਨ। ਰਾਜਾ ਵੜਿੰਗ ਨੇ ਰਾਜਪੁਰਾ ਤੋਂ ਪਟਿਆਲਾ ਲਈ ਸਰਕਾਰੀ ਬੱਸ ਵਿਚ ਸਫ਼ਰ ਕੀਤਾ ਅਤੇ ਬੱਸ ਵਿਚ ਸਵਾਰ ਲੋਕਾਂ ਨਾਲ ਗੱਲਬਾਤ ਕੀਤੀ ਸੀ।