ਦਿੱਲੀ ਵਿਚ ਪ੍ਰਦੂਸ਼ਣ ਫ਼ੈਲਾਉਣ 'ਚ ਪੰਜਾਬ 'ਤੇ ਹਰਿਆਣਾ ਦਾ ਹੱਥ : ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪਾਲ ਖਹਿਰਾ ਨਾਲ ਚੱਲ ਰਹੇ ਮਤਭੇਦ ‘ਤੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ...

Delhi Polution

ਨਵੀਂ ਦਿੱਲੀ (ਪੀਟੀਆਈ) : ਸੁਖਪਾਲ ਖਹਿਰਾ ਨਾਲ ਚੱਲ ਰਹੇ ਮਤਭੇਦ ‘ਤੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਪਾਰਟੀ ਅਪਣੇ ਹਿਸਾਬ ਨਾਲ ਸਮਾਂ ਆਉਣ ‘ਤੇ ਜੋ ਵੀ ਐਕਸ਼ਨ ਲੈਣ ਹੋਵੇਗਾ ਪਾਰਟੀ ਲਵੇਗੀ। ਉਨ੍ਹਾਂ ਨੇ ਕਿਹਾ ਕਿ ਮੋਰੀ ਰਾਜਨੀਤੀ ਸੁਖਪਾਲ ਸਿੰਘ ਖਹਿਰਾ ਨਹੀਂ, ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਪਹੁੰਚੇ। ਇਸ ਮੌਕੇ ਪਰਾਲੀ ਦੇ ਮੁੱਦੇ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਸੈਟੇਲਾਈਟ ਇਮੇਜ ਹੈ, ਜਿਸ ਨੂੰ ਕੋਈ ਨਕਾਰ ਨਹੀਂ ਸਕਦਾ।

ਉਨ੍ਹਾਂ ਨੇ ਕਿਹਾ ਕਿ ਸੈਟੇਲਾਈਟ ਇਮੇਜ ਇਹ ਸਿੱਧ ਕਰ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ‘ਚ ਸੜ ਰਹੀ ਪਰਾਲੀ ਦਿੱਲੀ ਵਿਚ ਪ੍ਰਦੂਸ਼ਣ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਰਾਲੀ ਸੜ ਰਹੀ ਹੈ ਤਾਂ ਉਸ ਦਾ ਧੂੰਆ ਕਿਥੇ ਜਾ ਰਿਹਾ ਹੈ। ਹਰ ਸਾਲ 25 ਅਕਤੂਬਰ ਤੋਂ ਲੈ ਕੇ ਹੀ ਕਿਉਂ ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ 400 ‘ਤੇ ਪਹੁੰਚ ਜਾਂਦਾ ਹੈ। ਹਰਿਆਣਾ ਦਾ ਧੂੰਆਂ ਬਹੁਤ ਘੱਟ ਹੈ ਜਦਕਿ ਪੰਜਾਬ ਦਾ ਹਿੱਸਾ ਜ਼ਿਆਦਾ ਹੈ। ਇਹ ਵੀ ਪੜ੍ਹੋ : ਸ਼ਹਿਰ ਦੇ ਇਕ ਸਰਕਾਰੀ ਸਕੂਲ 'ਚ ਅਧਿਆਪਕ ਵਲੋਂ ਬੱਚਿਆਂ ਨੂੰ ਅਸ਼ਲੀਲ ਵੀਡੀਓ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਇਸ ਮਾਮਲੇ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਦਾ ਘਿਰਾਅ ਕਰ ਲਿਆ ਗਿਆ ਅਤੇ ਸਕੂਲ ਦੀ ਪ੍ਰਿੰਸੀਪਲ ਵਧਦੇ ਵਿਰੋਧ ਨੂੰ ਦੇਖਦੇ ਹੋਏ ਫਰਾਰ ਹੋ ਗਈ। ਮਾਪਿਆਂ ਨੇ ਕਰੀਬ 2 ਘੰਟੇ ਸਕੂਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਜਿਸ ਅਧਿਆਪਕ ‘ਤੇ ਦੋਸ਼ ਲਾਏ ਗਏ ਹਨ, ਉਸ ਦਾ ਕਹਿਣਾ ਹੈ ਕਿ ਉਸ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਸਿੱਖਿਆ ਵਿਭਾਗ ਵਲੋਂ ਜਿਹੜੀ ਵੀਡੀਓ ਦਿਤੀ ਗਈ ਸੀ, ਉਹ ਹੀ ਬੱਚਿਆਂ ਨੂੰ ਉਹ ਦਿਖਾ ਰਿਹਾ ਸੀ। ਸਕੂਲ ਦੇ ਅਧਿਆਪਕਾਂ ਦਾ ਵੀ ਕਹਿਣਾ ਹੈ ਕਿ ਮਾਪਿਆਂ ਵਲੋਂ ਜਾਣ-ਬੁੱਝ ਕੇ ਇਹ ਦੋਸ਼ ਲਾਏ ਜਾ ਰਹੇ ਹਨ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੈ।