ਪੈਟਰੋਲ ਪੰਪ ਦੀ ਵੰਡ ਨੂੰ ਲੈ ਕੇ ਹੋਇਆ ਝਗੜਾ, ਤਾਏ ਦੇ ਪੁੱਤ ਦਾ ਕੀਤਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਕ ਦੀ ਮੌਕੇ 'ਤੇ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ 

Crime News Punjab

ਅੰਮ੍ਰਿਤਸਰ : ਜੰਡਿਆਲਾ ਗੁਰੂ ਦੇ ਗਹਿਰੀ ਮੰਡੀ ਵਿਖੇ ਪੈਟਰੋਲ ਪੰਪ ਦੀ ਵੰਡ ਨੂੰ ਲੈ ਕੇ ਦੋ ਧਿਰਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਇਸ ਦੌਰਾਨ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ। ਜਾਣਕਾਰੀ ਅਨੁਸਾਰ ਇਹ ਝਗੜਾ ਚਾਚੇ-ਤਾਏ ਦੇ ਪੁੱਤਾਂ ਵਿਚਕਾਰ ਹੋਇਆ। ਝਗੜਾ ਇੰਨਾ ਵੱਧ ਗਿਆ ਕਿ ਚਾਚੇ ਦੇ ਪੁਰੱਤਰ ਨੇ ਹੀ ਤਾਏ ਦੇ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ।

ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  ਐਸਐਚਓ ਜੰਡਿਆਲਾ ਵੱਲੋਂ ਜਾਣਕਾਰੀ ਅਨੁਸਾਰ ਤਿੰਨਾਂ ਭਰਾਵਾਂ ਦਾ ਪੈਟਰੋਲ ਪੰਪ ਸਾਂਝਾ ਸੀ। ਦੋ ਭਰਾਵਾਂ ਨੇ ਆਪਣਾ ਹਿੱਸਾ ਰੱਖ ਕੇ ਤੀਸਰੇ ਭਰਾ ਨੂੰ ਦੇ ਦਿੱਤਾ ਜੋ ਕਿ ਉਸ ਦੇ ਬੇਟੇ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਕਤ ਲੜਕਾ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ।

ਉਸ ਨੇ ਆ ਕੇ  ਪੈਟਰੋਲ ਪੰਪ ਬੰਦ ਕਰਨ ਲਈ ਕਿਹਾ ਅਤੇ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਕਤ ਲੜਕੇ ਨੇ ਆਪਣੇ ਤਾਏ ਦੇ ਬੇਟੇ ਦੇ ਹੀ ਕਿਰਚ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਦੋਸ਼ੀ ਫ਼ਰਾਰ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।