ਬੁਢਲਾਡਾ ਪਾਰਸਲ ਬੰਬ ਮਾਮਲਾ, ਬੰਬ ਦੀ ਥਾਂ ਨਿਕਲੇ ਪੱਥਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁਢਲਾਡਾ 'ਚ ਫ਼ਾਈਨਾਂਸਰ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਬੰਬ ਭੇਜ ਕੇ ਧਮਕਾਉਣ ਦੇ ਮਾਮਲੇ ਦੀ ਹੁਣ ਅਸਲ ਸਚਾਈ ਸਾਹਮਣੇ ਆਈ ਹੈ...

ਬੰਬ ਮਾਮਲਾ

ਬੁਢਲਾਡਾ (ਭਾਸ਼ਾ) : ਬੁਢਲਾਡਾ 'ਚ ਫ਼ਾਈਨਾਂਸਰ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਬੰਬ ਭੇਜ ਕੇ ਧਮਕਾਉਣ ਦੇ ਮਾਮਲੇ ਦੀ ਹੁਣ ਅਸਲ ਸਚਾਈ ਸਾਹਮਣੇ ਆਈ ਹੈ। ਦਰਅਸਲ ਜਦ ਇਸ ਪਾਰਸਲ ਨੂੰ ਜਦ ਖੋਲਿਆ ਗਿਆ ਤਾਂ ਇਸ ਚੋਂ ਬੰਬ ਨਹੀਂ ਬਲਕਿ ਦੋ ਪੱਥਰ ਨਿੱਕਲੇ। ਦਰਅਸਲ ਇਸ ਬੰਬ ਦੀ ਅਫ਼ਵਾਹ ਨਾਲ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਸੀ ਤੇ ਪੁਲਿਸ ਨੇ ਵੀ ਕੋਈ ਅਣਹੋਣੀ ਵਾਪਰਨ ਡਰੋਂ ਫ਼ੌਜ ਬੁਲਾ ਲਈ ਸੀ। ਪਰ ਜਦ ਫ਼ੌਜ ਤੇ ਵਿਸ਼ੇਸ਼ ਟੀਮ ਨੇ ਬੰਬ ਨੂੰ ਖੋਲ੍ਹਿਆ ਤਾਂ ਉਸ 'ਚੋਂ ਦੋ ਪੱਥਰ ਨਿੱਕਲੇ।

ਜ਼ਿਕਰ ਏ ਖਾਸ ਹੈ ਕਿ ਬੀਤੇ ਦਿਨ ਫ਼ਾਈਨਾਂਸ ਦਾ ਕੰਮ ਕਰਨ ਵਾਲੇ ਸੋਨੂੰ ਕੁਮਾਰ ਨਾਂ ਦੇ ਵਿਅਕਤੀ ਦੇ ਘਰ ਗਿਫ਼ਟ ਪੇਪਰ 'ਚ ਪੈਕ ਕੀਤਾ ਅਣਜਾਣ ਪਾਰਸਲ ਆਇਆ ਸੀ।ਜਦ ਇਸ ਨੂੰ ਖੋਲ੍ਹਿਆ ਗਿਆ ਤਾਂ ਨਾਲ ਆਈ ਚਿੱਠੀ 'ਚ ਲਿਖਿਆ ਗਿਆ ਸੀ ਕਿ ਇਸ 'ਚ ਬੰਬ ਹੈ ਤੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਚਿੱਠੀ 'ਚ ਲਿਖਿਆ ਹੋਇਆ ਸੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਪਾਰਸਲ 'ਚ ਰੱਖੇ ਬੰਬ ਨੂੰ ਰਿਮੋਟ ਰਾਹੀਂ ਚਲਾ ਦਿੱਤਾ ਜਾਵੇਗਾ। ਫ਼ਿਰੋਤੀ ਦੀ ਰਕਮ ਹਰਿਆਣਾ ਦੇ ਰਤੀਆ 'ਚ ਸਰਕਾਰੀ ਹਸਪਤਾਲ 'ਚ ਪਹੁੰਚਾਉਣ ਦੀ ਗੱਲ ਆਖੀ ਗਈ ਸੀ।

ਫ਼ਿਲਹਾਲ ਪੁਲਿਸ ਇਸ ਪੱਥਰ ਵਾਲੇ ਬੰਬ ਭੇਜਣ ਵਾਲੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਸਚਾਈ ਸਾਹਮਣੇ ਆਉਣ ਪਿੱਛੋਂ ਸੁਰਿੰਦਰ ਦੇ ਘਰ ਨੂੰ ਘੇਰਾ ਪਾਈ ਬੈਠੀ ਪੁਲਿਸ ਨੇ ਸੁਖ ਦਾ ਸਾਹ ਲਿਆ