ਬੁਢਲਾਡਾ 'ਚ ਬਣਿਆ ਡਰ ਦਾ ਮਾਹੌਲ, ਵਪਾਰੀ ਦੇ ਘਰ ਭੇਜਿਆ ਪਾਰਸਲ ਬੰਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁਢਲਾਡਾ ‘ਚ ਇੱਕ ਫ਼ਾਇਨੇਂਸਰ ਦੇ ਘਰ ਪਾਰਸਲ ਬੰਬ ਭੇਜਿਆ ਗਿਆ ਹੈ, ਜਿਸ ਨਾਲ ਉਸ ਦੇ ਪਰਿਵਾਰ ਨੂੰ ਉਡਾਣ....

ਜਾਂਚ ਅਧਿਕਾਰੀ

ਬੁਢਲਾਡਾ (ਭਾਸ਼ਾ) :ਬੁਢਲਾਡਾ ‘ਚ ਇੱਕ ਫ਼ਾਇਨੇਂਸਰ ਦੇ ਘਰ ਪਾਰਸਲ ਬੰਬ ਭੇਜਿਆ ਗਿਆ ਹੈ, ਜਿਸ ਨਾਲ ਉਸ ਦੇ ਪਰਿਵਾਰ ਨੂੰ ਉਡਾਣ ਦੀ ਧਮਕੀ ਦਿੱਤੀ ਗਈ ਹੇ। ਦਰਅਸਲ ਇਹ ਬੰਬ ਭੇਜ ਫ਼ਾਇਨਾਂਸਰ ਤੋਂ 20 ਲੱਖ ਰੁਪਏ ਫ਼ਿਰੋਤੀ ਮੰਗੀ ਗਈ ਹੈ ਪਾਰਸਲ ਦੇਣ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋਈ ਹੈ, ਜਿਸ ‘ਚ ਦਿਖਾਈ ਦੇ ਰਿਹਾ ਹੈ ਕਿ ਡਿਲੀਵਰੀ ਵਾਲੇ ਨੇ ਘਰ ਦੀਆਂ ਔਰਤਾਂ ਨੂੰ ਪਾਰਸਲ ਫੜਾਇਆ ਹੈ 

ਇਹ ਘਟਨਾਂ ਬੁਢਲਾਢਾ ਦੀ ਹੈ ਜਿੱਥੇ ਫ਼ਾਈਨਾਂਸ ਦਾ ਕੰਮ ਕਰਨ ਵਾਲੇ ਸੋਨੂੰ ਨਾਂ ਦੇ ਵਿਅਕਤੀ ਦੇ ਘਰ ਗਿਫ਼ਟ ਪੇਪਰ ‘ਚ ਪੈਕ ਕੀਤਾ ਅਣਜਾਣ ਪਾਰਸਲ ਆਇਆ, ਜਦ ਇਸ ਨੂੰ ਖੋਲ੍ਹਿਆ ਗਿਆ ਤਾਂ ਨਾਲ ਆਈ ਚਿੱਠੀ ਤੋਂ ਪਤਾ ਲੱਗਿਆ ਕਿ ਇਹ ਪਾਰਸਲ ਬੰਬ ਹੈ ।

ਚਿੱਠੀ ‘ਚ ਲਿਖਿਆ ਹੋਇਆ ਸੀ ਕਿ 20 ਲੱਖ ਰੁਪਏਦੀ ਫਿਰੌਤੀ ਹਰਿਆਣਾ ਦੇ ਰਤੀਆ ਦੇ ਸਰਕਾਰੀ ਹਸਪਤਾਲ ‘ਚ ਪਹੁੰਚਾਈ ਜਾਵੇ। ਚਿੱਠੀ ‘ਚ ਇਹ ਵੀ ਲਿਖਿਆ ਸੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਪਾਰਸਲ ਵਿਚ ਰੱਖੇ ਬੰਬ ਨੂੰ ਰਿਮੋਟ ਰਾਹੀਂ ਚਲਾ ਦਿੱਤਾ ਜਾਵੇਗਾ।

ਧਮਕੀ ‘ਚ ਫਾਈਨਾਂਸਰ ਦੇ ਪਰਿਵਾਰ ਨੂੰ ਖ਼ਤਮ ਕਰਨ ਦੀ ਗੱਲ ਆਖੀ ਗਈ ਸੀ।ਫ਼ਿਲਹਾਲ ਇਸ ਬੰਬ ਪਾਰਸਲ ਨੇ ਸ਼ਹਿਰ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੇ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜ਼ਿਕਰ ਏ ਖਾਸ ਹੈ ਕਿ ਪਿਛਲੇ ਸਮੇਂ ਦੌਰਾਨ ਮੋਗਾ ‘ਚ ਵੀ ਪਾਰਸਲ ਬੰਬ ਧਮਾਕਾ ਹੋਇਆ ਸੀ, ਜਿਸ ‘ਚ ਦੋ ਜਣੇ ਜ਼ਖ਼ਮੀ ਹੋ ਗਏ ਸਨ।