ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਅਨੁਸਾਰ ਹੀ ਕਰਵਾਈ ਜਾਵੇ ਚੋਣ, ਅਕਾਲ ਤਖ਼ਤ ਵਲੋਂ ਆਦੇਸ਼ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਵਿਚ ਪਤਿਤ ਸਿੱਖਾਂ ਦੀ ਵੋਟਿੰਗ ਸਬੰਧੀ ਖ਼ਦਸ਼ੇ ਨੂੰ ਦਰਸਾਉਂਦੀ 'ਸਪੋਕਸਮੈਨ ਟੀਵੀ' ਦੀ ਖ਼ਬਰ ਤੋਂ ਬਾਅਦ ਤੁਰਤ...

ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ (ਭਾਸ਼ਾ) : ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਵਿਚ ਪਤਿਤ ਸਿੱਖਾਂ ਦੀ ਵੋਟਿੰਗ ਸਬੰਧੀ ਖ਼ਦਸ਼ੇ ਨੂੰ ਦਰਸਾਉਂਦੀ 'ਸਪੋਕਸਮੈਨ ਟੀਵੀ' ਦੀ ਖ਼ਬਰ ਤੋਂ ਬਾਅਦ ਤੁਰਤ ਹਰਕਤ ਵਿਚ ਆਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਵਾਨ ਦੇ ਮੈਂਬਰਾਂ ਦੇ ਨਾਮ ਪੱਤਰ ਜਾਰੀ ਕੀਤਾ ਹੈ। ਜਿਸ ਵਿਚ ਉਨ੍ਹਾਂ ਆਦੇਸ਼ ਕਰਦਿਆਂ ਹਦਾਇਤ ਕੀਤੀ ਹੈ ਕਿ ਚੋਣ ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਅਨੁਸਾਰ ਹੀ ਕਰਵਾਈ ਜਾਵੇ। ਦਸ ਦਈਏ ਕਿ ਬੀਤੇ ਦਿਨ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਪ੍ਰੋ: ਬਲਜਿੰਦਰ ਸਿੰਘ ਨੇ ਅਕਾਲ ਤਖ਼ਤ ਸਕੱਤਰੇਤ ਨੂੰ ਪੱਤਰ ਲਿਖ ਕੇ ਦੀਵਾਨ ਦੀ ਚੋਣ ਵਿਚ ਪਤਿਤ ਸਿੱਖਾਂ ਦੀ ਸ਼ਮੂਲੀਅਤ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ।

 ਜਿਸ ਤੋਂ ਬਾਅਦ 'ਸਪੋਕਸਮੈਨ ਟੀਵੀ' ਨੇ ਪ੍ਰੋ: ਬਲਜਿੰਦਰ ਸਿੰਘ ਦੇ ਬਿਆਨ ਨੂੰ ਦਿਖਾਇਆ ਸੀ, ਪਰ ਹੁਣ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਖ਼ਦਸ਼ੇ ਨੂੰ ਖ਼ਤਮ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਅਨੁਸਾਰ ਹੀ ਚੋਣ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੇ ਆਦੇਸ਼ਾਂ ਦਾ ਪੱਤਰ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵਲੋਂ ਜਾਰੀ ਕੀਤਾ ਗਿਆ।