ਪਟਿਆਲਾ ਸ਼ਹਿਰ ਦੇ ਹਰਪ੍ਰੀਤ ਸਿੰਘ ਨੂੰ ਕੀਨੀਆ ‘ਚ ਮਿਲਿਆ ‘ਵਰਲਡ ਸਿੱਖ’ ਦਾ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਊਯਾਰਕ ‘ਚ ਗੂਗਲ ਆਫ਼ਿਸ ‘ਚ ਕੰਪਿਊਟਰ ਇੰਜੀਨੀਅਰ ਪਟਿਆਲਾ ਦੇ ਹਰਪ੍ਰੀਤ ਸਿੰਘ ਸਰੀਨ ਨੂੰ ਕੀਨੀਆ ‘ਚ ਵਰਲਡ...

Harpreet singh

ਪਟਿਆਲਾ (ਪੀਟੀਆਈ) : ਨਿਊਯਾਰਕ ‘ਚ ਗੂਗਲ ਆਫ਼ਿਸ ‘ਚ ਕੰਪਿਊਟਰ ਇੰਜੀਨੀਅਰ ਪਟਿਆਲਾ ਦੇ ਹਰਪ੍ਰੀਤ ਸਿੰਘ ਸਰੀਨ ਨੂੰ ਕੀਨੀਆ ‘ਚ ਵਰਲਡ ਸਿੱਖ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੇ ਇਹ ਪੁਰਸਕਾਰ ਉਨ੍ਹਾਂ ਵੱਲੋਂ ਤਿਆਰ ਕੀਤੇ ਉਸ ਪ੍ਰਾਜੈਕਟ ਨੂੰ ਲੈ ਕੇ ਦਿਤਾ, ਜਿਸ ਵਿਚ ਉਨ੍ਹਾਂ ਨੇ ਅਵਾਜ਼ ਨਾਲ ਕੰਟਰੋਲ ਹੋਣ ਵਾਲੇ ਇਸ ਤਰ੍ਹਾਂ ਦੇ ਉਪਕਰਨ ਨੂੰ ਤਿਆਰ ਕੀਤਾ ਹੈ ਜਿਹੜਾ ਇਕ ਬਾਕਸ ਦੇ ਅੰਦਰ ਅਪਣੀ ਅਵਾਜ਼ ਸੁਣ ਕੇ ਦੁਨੀਆਂ ਭਰ ਦੇ ਦੇਸ਼ਾਂ ਦੇ ਮੌਸਮ ਨੂੰ ਬਿਲਕੁਲ ਸਾਹਮਣੇ ਦਰਸਾਉਂਦਾ ਹੈ। ਬੁੱਧਵਾਰ ਨੂੰ ਕੀਨੀਆ ਵਿਚ ਹੋਏ ਪ੍ਰੋਗਰਾਮ ਵਿਚ ਉਨਾਂ ਨੂੰ ਇਹ ਖ਼ਿਤਾਬ ਕੀਨੀਆ ਦੇ ਉਪ ਰਾਸ਼ਟਰਪਤੀ ਨੇ ਦਿਤਾ।

ਇਹ ਪੁਰਸਕਾਰ ਹਰ ਸਾਲ ਦੁਨੀਆਂ ਭਰ ਵਿਚ ਰਹਿੰਦੇ ਸਿੱਖਾਂ ਵਿਚ ਇਕ ਸਿੱਖ ਨੂੰ ਹੀ ਦਿਤਾ ਗਿਆ ਹੈ। ਇਹ ਖ਼ਿਤਾਬ ਹਰ ਸਾਲ ਦੁਨੀਆਂ ਭਚ ਵਿਚ ਰਹਿੰਦੇ ਸਿੱਖਾਂ ਵਿਚ ਇਕ ਸਿੱਖ ਨੂੰ ਦਿਤਾ ਜਾਂਦਾ ਹੈ। ਜਿਸ ਨੇ ਦੁਨੀਆਂ ਲਈ ਅਪਣੀ ਮਿਹਨਤ ਨਾਲ ਬਿਹਤਰੀਨ ਕੰਮ ਕੀਤਾ ਹੋਵੇ। ਸਰੀਨ ਨੂੰ ਇਹ ਖ਼ਿਤਾਬ ਸਾਇੰਸ ਅਤੇ ਆਈ.ਟੀ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਦਿਤਾ ਗਿਆ ਹੈ। ਪਟਿਆਲਾ ਤੋਂ ਹਰਪ੍ਰੀਤ ਦੇ ਮਾਤਾ-ਪਿਤਾ ਦੋਵੇਂ ਵੀ ਪ੍ਰੋਗਰਾਮ ਵਿਚ ਹਿੱਸਾ ਲੈਣ ਕੀਨੀਆ ਪਹੁੰਚੇ ਅਤੇ ਉਨ੍ਹਾਂ ਨੇ ਇਹ ਤਸਵੀਰ ਵੀ ਸ਼ੇਅਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪ੍ਰਾਜੈਕਟ ਖ਼ੁਦ ਚੱਲਣ ਵਾਲਾ ਏਅਰ ਸਿਸਟਮ ਹੈ।

ਇਸ ਨਾਲ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਮੌਸਮ ਨੂੰ ਲੈ ਕੇ ਸਵਾਲ ਪੁੱਛ ਸਕਦੇ ਹਨ। ਗੂਗਲ ਨੇ ਵੈਬਸਾਈਟ ‘ਤੇ ਵੀਡੀਓ ਵੀ ਅਪਲੋਡ ਕੀਤੀ ਹੈ। ਕਦੀ ਦੁਨੀਆਂ ਦੇ ਦੂਜੇ ਦੇਸ਼ ਦਾ ਨਾਂ ਲੈ ਕੇ ਉੱਥੇ ਦੇ ਮੌਸਮ ਦੇ ਬਾਰੇ ‘ਚ ਪੁੱਛਦੇ ਹਨ। ਦੇਸ ਦੇ ਮੌਸਮ ਮੁਤਾਬਿਕ ਵਾਤਾਵਰਨ ਬਦਲ ਜਾਂਦਾ ਹੈ। ਜੇਕਰ ਬੱਦਲ ਦੇ ਨਾਲ ਬਾਰਿਸ਼ ਹੈ ਤਾਂ ਬਾਕਸ ‘ਚ ਬੱਦਲ ਦੇ ਨਾਲ ਬਾਰਸ਼ ਸ਼ੁਰੂ ਹੋ ਜਾਵੇਗੀ। ਧੁੱਪ ਨਿਕਲ ਆਵੇਗੀ।