ਗੋਪਾਲ ਸਿੰਘ ਚਾਵਲਾ ਕੋਈ ਗੈਰ ਕਾਨੂੰਨੀ ਇਨਸਾਨ ਨਹੀਂ : ਸਿਮਰਨਜੀਤ ਮਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈ ਤਸਵੀਰ 'ਤੇ ਬੋਲਦੇ....

ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ (ਭਾਸ਼ਾ) : ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈ ਤਸਵੀਰ 'ਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਸਿੱਧੂ ਦੇ ਹੱਕ ਵਿੱਚ ਨਿਤਰੇ ਹਨ। ਉਨ੍ਹਾਂ ਕਿਹਾ ਕਿ ਜਰਨਲ ਤੌਰ 'ਤੇ ਆਈ ਫੋਟੋ ਨੂੰ ਗ਼ਲਤ ਦਰਸਾ ਕੇ  ਹਿੰਦੂਤਵ ਹੁਕਮਰਾਨ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਆਪਣੇ ਚੰਗੇ ਸੰਬੰਧਾਂ ਸਦਕਾ ਸਿੱਖ ਕੌਮ ਦੀ ਅਰਦਾਸ ਨੂੰ ਪੂਰਨ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਗੋਪਾਲ ਸਿੰਘ ਚਾਵਲਾ ਬਾਰੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਗੋਪਾਲ ਸਿੰਘ ਪਾਕਿਸਤਾਨ ਵਿਚ ਧਾਰਮਿਕ ਸੰਸਥਾਂ ਦੇ ਜਿੰਮੇਵਾਰ ਅਹੁਦੇ ਤੇ ਬਿਰਾਜਮਾਨ ਹਨ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਹਨ, ਨਾ ਕਿ ਕੋਈ ਗੈਰ-ਕਾਨੂੰਨੀ ਇਨਸਾਨ।” ਸਿੱਧੂ ਦੇ ਵਿਰੋਧ ਵਿੱਚ ਹੋ ਰਹੀਆਂ ਟਿੱਪਣੀਆਂ ਬਾਰੇ ਮਾਨ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਜਾਂ ਕੋਈ ਵੀ ਨਿਯਮ, ਇਕ ਸਿੱਖ ਨੂੰ ਦੂਸਰੇ ਸਿੱਖ ਨਾਲ ਮੁਲਾਕਾਤ ਕਰਨ ਜਾਂ ਗੱਲਬਾਤ ਕਰਨ ਤੋਂ ਨਹੀਂ ਰੋਕ ਸਕਦੇ ।