ਬ੍ਰਹਮ ਮਹਿੰਦਰਾ ਵਲੋਂ ਸਿਮਰਨਜੀਤ ਸਿੰਘ ਬੈਂਸ ਵਿਰੁਧ ਮਾਨਹਾਨੀ ਦਾ ਮੁਕਦਮਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ਼ ਪਾਰਟੀ ਦੇ ਨੇਤਾ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਅਪਣੀਆਂ ਚਹੇਤੀਆਂ ਕੰਪਨੀਆਂ ਨੂੰ ਟੈਂਡਰ ਦਿਵਾਉਣ ਦੋਸ਼ ਲਾਉਣ ਤੋਂ ਬਾਅਦ.............

Brahm Mohindra

ਪਟਿਆਲਾ: ਲੋਕ ਇਨਸਾਫ਼ ਪਾਰਟੀ ਦੇ ਨੇਤਾ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਅਪਣੀਆਂ ਚਹੇਤੀਆਂ ਕੰਪਨੀਆਂ ਨੂੰ ਟੈਂਡਰ ਦਿਵਾਉਣ ਦੋਸ਼ ਲਾਉਣ ਤੋਂ ਬਾਅਦ ਅੱਜ ਸਿਮਰਜੀਤ ਸਿੰਘ ਬੈਂਸ ਉਸ ਵਕਤ ਕਸੂਤੇ ਫਸ ਗਏ, ਜਦੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪ ਖੁਦ ਪਟਿਆਲਾ ਕੋਰਟ ਵਿਚ ਜਾ ਕੇ ਬੈਂਸ ਵਿਰੁਧ ਮਾਨਹਾਨੀ ਦਾ ਮਾਮਲਾ ਕੇਸ ਦਰਜ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿਮਰਜੀਤ ਸਿੰਘ ਬੈਂਸ ਨੇ ਇਹ ਦੋਸ਼ ਲਾਇਆ ਸੀ ਕਿ ਸਰਕਾਰੀ ਹਸਪਤਾਲਾਂ ਨੂੰ ਦਵਾਈਆਂ ਸਪਲਾਈ ਕਰਨ ਲਈ ਮੰਗੇ ਟੈਂਡਰ, ਸਿਹਤ ਮੰਤਰੀ ਵਲੋਂ ਅਪਣੀਆਂ ਚਹੇਤੀਆਂ ਕੰਪਨੀਆਂ ਨੂੰ ਦਿਵਾ ਦਿਤੇ ਗਏ ਹਨ,

ਜਿਸ ਵਿਚ ਤਕਰੀਬਨ 25 ਕਰੋੜ ਰੁਪਏ ਕਮਿਸ਼ਨਰ ਵਜੋਂ ਬ੍ਰਹਮ ਮਹਿੰਦਰਾ ਨੇ ਲਏ ਹਨ। ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਟੈਂਡਰਾਂ ਅਧੀਨ 40 ਪੈਸੇ ਵਿਚ ਮਿਲਣ ਵਾਲੀ ਦਵਾਈ ਦੀ ਕੀਮਤ 50 ਰੁਪਏ ਰੱਖੀ ਗਈ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਬੈਂਸ 'ਤੇ ਅੱਜ ਕੇਸ ਦਰਜ ਕਰ ਦਿਤਾ। 
ਪ੍ਰੈਸ ਨਾਲ ਗੱਲ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਦੋਂ ਟੈਂਡਰ ਹੋਇਆ ਹੀ ਨਹੀਂ ਤਾਂ ਘਪਲੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਸਿਰਮਜੀਤ ਸਿੰਘ ਬੈਂਸ ਵਲੋਂ ਲਾਇਆ ਗਿਆ ਦੋਸ਼ ਕਾਹਲੀ ਵਿਚ ਅਤੇ ਬਿਨਾਂ ਸੋਚੇ ਸਮਝੇ ਲਾਇਆ ਗਿਆ ਹੈ, ਜੋ ਕਿ ਬਿਲਕੁਲ ਝੂਠਾ ਤੇ ਬੇਬੁਨਿਆਦ ਹੈ, ਜਿਸ ਦਾ ਜਵਾਬ ਉਨ੍ਹਾਂ ਨੇ ਅੱਜ ਮਾਨਹਾਨੀ ਦਾ ਕੇਸ ਦਰਜ ਕਰ ਕੇ ਦੇ ਦਿਤਾ ਹੈ।