Pathankot News: ਪਤੰਗ ਉਡਾਉਂਦੇ ਸਮੇਂ ਗਰਮ ਪਾਣੀ ’ਚ ਡਿਗਿਆ ਪੰਜ ਸਾਲਾ ਮਾਸੂਮ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pathankot News: ਮਾਪਿਆਂ ਦਾ ਸੀ ਇਕਲੌਤਾ ਪੁੱਤਰ

Five-year-old innocent fell into hot water in Pathankot

Five-year-old innocent fell into hot water in Pathankot : ਪਠਾਨਕੋਟ ਦੇ ਮਾਮੂਨ ਵਿਚ ਪਤੰਗ ਉਡਾਉਂਦੇ ਸਮੇਂ ਅਚਾਨਕ ਗਰਮ ਪਾਣੀ ਦੇ ਬਰਤਨ ਵਿਚ ਡਿਗਣ ਕਾਰਨ 5 ਸਾਲਾ ਮਾਸੂਮ ਦੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਰੁਦਰ ਸ਼ਰਮਾ ਵਜੋਂ ਹੋਈ ਹੈ। ਰੁਦਰ ਨਰਸਰੀ ਵਿਚ ਪੜ੍ਹਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਇਹ ਵੀ ਪੜ੍ਹੋ: Italy News: ਇਟਲੀ ਵਿਚ ਪੰਜਾਬਣ ਨੇ ਗੱਡੇ ਝੰਡੇ, 100 'ਚੋਂ 100 ਅੰਕ ਲੈ ਕੇ ਹਾਸਲ ਕੀਤੀ ਨਰਸ ਦੀ ਡਿਗਰੀ

ਮੌਕੇ ’ਤੇ ਖਾਣਾ ਪਕਾਉਣ ਵਾਲੇ ਮਜ਼ਦੂਰ ਨੇ ਰੌਲਾ ਪਾਇਆ, ਜਿਸ ਨੂੰ ਸੁਣ ਕੇ ਲੋਕ ਅਤੇ ਪ੍ਰਵਾਰਕ ਮੈਂਬਰ ਉਥੇ ਪਹੁੰਚ ਗਏ। ਗਰਮ ਪਾਣੀ ਵਾਲੇ ਭਾਂਡੇ ’ਚ ਡਿੱਗਣ ਨਾਲ ਬੱਚਾ ਸੜ ਗਿਆ। ਪਰਵਾਰਕ ਮੈਂਬਰ ਬੱਚੇ ਨੂੰ ਨਿਜੀ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਡੀ.ਐਮ.ਸੀ. ਰੈਫ਼ਰ ਕਰ ਦਿਤਾ, ਜਿਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (01 ਦਸੰਬਰ 2023)