ਅੰਮ੍ਰਿਤਸਰ ਵਾਸੀਆਂ ਨੂੰ ਵੱਡੀ ਸਹੂਲਤ, ਹੁਣ ਸਿਰਫ਼ 4 ਮਿੰਟਾਂ ’ਚ ਹੋਣਗੇ ਐਕਸ-ਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਵਾਸੀਆਂ ਨੂੰ ਹੁਣ ਸਿਵਲ ਹਸਪਤਾਲ ’ਚੋਂ ਆਧੁਨਿਕ ਤਕਨੀਕੀ ਇਲਾਜ ਦੀ ਸਹੂਲਤ ਮਿਲੇਗੀ। ਮੰਦਹਾਲੀ ਦੇ ਦੌਰ ’ਚੋਂ ਲੰਘ ਰਹੇ ਸਿਵਲ....

xRAY

ਅੰਮ੍ਰਿਤਸਰ (ਸ.ਸ.ਸ) : ਅੰਮ੍ਰਿਤਸਰ ਵਾਸੀਆਂ ਨੂੰ ਹੁਣ ਸਿਵਲ ਹਸਪਤਾਲ ’ਚੋਂ ਆਧੁਨਿਕ ਤਕਨੀਕੀ ਇਲਾਜ ਦੀ ਸਹੂਲਤ ਮਿਲੇਗੀ। ਮੰਦਹਾਲੀ ਦੇ ਦੌਰ ’ਚੋਂ ਲੰਘ ਰਹੇ ਸਿਵਲ ਹਸਪਤਾਲ ਦੀ ਸਾਰ ਸਥਾਨਕ ਐੱਮ.ਪੀ. ਗੁਰਜੀਤ ਸਿੰਘ ਔਜਲਾ ਨੇ ਲਈ ਹੈ। ਉਹਨਾਂ ਵੱਲੋਂ ਐੱਮ.ਪੀ.ਲੈਡ ’ਚੋਂ ਖਰਚਾ ਕਰਕੇ ਡਿਜੀਟਲ ਐਕਸ-ਰੇ ਮਸ਼ੀਨ ਮਹੱਈਆ ਕਰਵਾਈ ਗਈ ਜੋ ਕਿ ਸਿਰਫ 4 ਮਿੰਟਾਂ ਅੰਦਰ ਐਕਸ-ਰੇ ਕਰਕੇ ਦੇ ਦੇਵੇਗੀ ਅਤੇ ਇਸਦੀ ਸ਼ੁਰੂਆਤ ਐੱਮ.ਪੀ. ਗੁਰਜੀਤ ਔਜਲਾ ਨੇ ਆਪਣਾ ਐਕਸ-ਰੇ ਕਰਵਾ ਕੇ ਕੀਤੀ। ਇਸ ਤੋਂ ਇਲਾਵਾ ਦੋ ਐਂਬੂਲੈਂਸ ਗੱਡੀਆਂ ਵੀ ਮਰੀਜ਼ਾਂ ਦੀ ਸਹੂਲਤ ਲਈ ਪ੍ਰਧਾਨ ਕੀਤੀਆਂ ਗਈਆਂ ਹਨ।

ਔਜਲਾ ਮੁਤਾਬਕ ਉਹਨਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਨੂੰ ਗੁਰੂ ਨਾਨਕ ਦੇਵ ਜੀ ਦੀ 550ਵੀਂ ਸ਼ਤਾਬਦੀ ਤਕ ਮਾਡਰਨ ਹਸਪਤਾਲ ਬਣਾਉਂਦੇ ਹੋਏ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਸਥਾਨਕ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਇਲਾਜ ਲਈ ਦੂਰ-ਦਰਾਢੇ ਨਾ ਜਾਣਾ ਪਵੇ। ਸੰਗਤ ਰਾਹ ’ਤੇ ਹੋਇਆ। ਜਾਣਕਾਰੀ ਮੁਤਾਬਕ ਬੱਸ ਗਿੱਲੀ ਮਿੱਟੀ ਤੋਂ ਫਿਸਲਣ ਪਿੱਛੋਂ ਖੇਤ ’ਚ ਜਾ ਡਿੱਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਸਮੇਂ ਸਕੂਲ ਬੱਸ ’ਚ ਕਰੀਬ 40 ਵਿਦਿਆਰਥੀ ਅਤੇ ਅਧਿਆਪਕ ਸਵਾਰ ਸਨ। ਗਣੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।