ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲਾਂ ਨੂੰ ਗੰਨੇ ਦੀ ਆਦਇਗੀ ਲਈ 35 ਕਰੋੜ ਰੁਪਏ ਜਾਰੀ: ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਚਲਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਸਾਲ 2017-18 ਦੀ ਗੰਨੇ ਦੀ ਕੀਮਤ ਦੀ ਅਦਾਇਗੀ ਕਰਨ ਲਈ 35 ਕਰੋੜ ਰੁਪਏ.....

Suger Cane

ਚੰਡੀਗੜ (ਸ.ਸ.ਸ) : ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਚਲਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਸਾਲ 2017-18 ਦੀ ਗੰਨੇ ਦੀ ਕੀਮਤ ਦੀ ਅਦਾਇਗੀ ਕਰਨ ਲਈ 35 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜ਼ੋ ਕਿ ਸਬੰਧਤ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ। ਸਹਿਕਾਰੀ ਖੰਡ ਮਿੱਲਾਂ ਵੱਲੋਂ ਮਿਤੀ 31.12.2018 ਤੱਕ 182.86 ਕਰੋੜ ਰੁਪਏ ਦਾ ਬਕਾਇਆ ਸੀ ਅਤੇ 35 ਕਰੋੜ ਰੁਪਏ ਜਾਰੀ ਹੋਣ ਉਪਰੰਤ 151.82 ਕਰੋੜ ਰੁਪਏ ਗੰਨੇ ਦੀ ਪੇਮੈਂਟ ਕਰਨੀ ਰਹਿੰਦੀ ਹੈ, ਜਿਸ ਦੀ ਅਦਾਇਗੀ ਲਈ ਹੋਰ 65 ਕਰੋੜ ਰੁਪਏ ਪੰਜਾਬ ਦਿਹਾਤੀ ਵਿਕਾਸ ਬੋਰਡ ਵੱਲੋਂ ਜਾਰੀ ਕਰ ਦਿੱਤੇ ਗਏ ਹਨ, ਜਿਸ ਦੀ ਅਦਾਇਗੀ ਛੇਤੀ ਹੀ ਹੋ ਜਾਵੇਗੀ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ।

ਸ. ਰੰਧਾਵਾ ਨੇ ਦੱਸਿਆ ਕਿ ਪਿੜਾਈ ਸੀਜਨ 2018-19 ਦੌਰਾਨ ਸਹਿਕਾਰੀ ਖੰਡ ਮਿੱਲਾਂ ਨੇ ਮਿਤੀ 31.12.2018 ਤੱਕ 66.44 ਲੱਖ ਕੁਇੰਟਲ ਗੰਨਾ ਪੀੜਿਆ ਹੈ, ਜਿਸ ਦੀ ਅੋਨ ਡੇਟ ਰਿਕਵਰੀ 10.37% ਅਤੇ ਟੂ ਡੇਟ ਰਿਕਵਰੀ 9.36% ਦੀ ਦਰ ਨਾਲ 5,98,050 ਕੁਇੰਟਲ ਖੰਡ ਦੀ ਪੈਦਾਵਾਰ ਕੀਤੀ ਹੈ। ਸਹਿਕਾਰਤਾ ਮੰਤਰੀ ਨੇ ਇਹ ਵੀ ਦੱਸਿਆ ਕਿ ਪਿੜਾਈ ਸੀਜਨ 2018-19 ਦੋਰਾਨ ਸਹਿਕਾਰੀ ਖੰਡ ਮਿੱਲਾਂ ਨੇ ਮਿਤੀ 31.12.2018 ਤੱਕ ਖ੍ਰੀਦੇ ਗਏ ਗੰਨੇ ਦੀ ਬਣਦੀ ਕੀਮਤ 205.86 ਕਰੋੜ ਰੁਪਏ ਵਿਚੋਂ 120.59 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵੱਲੋਂ ਆਪਣੇ ਪੱਧਰ ਤੇ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 58.58% ਗੰਨੇ ਦੀ ਕੀਮਤ ਦੀ ਅਦਾਇਗੀ ਹੋ ਚੁੱਕੀ ਹੈ।