ਨਵੇਂ ਬਣੇ ਸਰਪੰਚ ਦਾ ਕਾਰਾ, ਦਲਿਤ ਪਰਿਵਾਰ 'ਤੇ ਕੀਤਾ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਚਾਇਤੀ ਚੋਣਾਂ ਖਤਮ ਹੁੰਦੇ ਹੀ ਸਰਪੰਚੀ ਦੀ ਤਾਕਤ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਡੇਰਾ ਮੀਰਮੀਰਾ....

Sarpanch

ਚੰਡੀਗੜ੍ਹ (ਸ.ਸ.ਸ) :  ਪੰਚਾਇਤੀ ਚੋਣਾਂ ਖਤਮ ਹੁੰਦੇ ਹੀ ਸਰਪੰਚੀ ਦੀ ਤਾਕਤ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਡੇਰਾ ਮੀਰਮੀਰਾ ਤੋਂ ਨਵੇਂ ਬਣੇ ਸਰਪੰਚ ਵੱਲੋਂ ਇਕ ਦਲਿਤ ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ 5 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਪਿੰਡ ਡੇਰਾ ਮੀਰਮੀਰਾ ਦੇ ਨਵੇਂ ਬਣੇ ਸਰਪੰਚ ਨੇ ਪੰਚਾਇਤੀ ਚੋਣਾਂ ਵਿਚ ਇਸ ਦਲਿਤ ਪਰਿਵਾਰ ਵੱਲੋਂ ਵੋਟ ਨਾ ਭੁਗਤਾਉਣ ਨੂੰ ਲੈ ਕੇ ਜਾਨਲੇਵਾ ਹਮਲਾ ਕਰ ਦਿੱਤਾ।

ਜਿਸ ਤੋਂ ਬਾਅਦ ਸਰਪੰਚ ਅਤੇ ਉਸਦੇ ਸਾਥੀਆਂ ਨੇ ਪੀੜਤ ਪਰਿਵਾਰ ਨਾਲ ਕੁੱਟਮਾਰ ਕੀਤੀ ਜਿਸਦੇ ਚਲਦੇ ਇਸ ਪਰਿਵਾਰ ਦੇ 5 ਮੈਂਬਰ ਗੰਭੀਰ ਜ਼ਖਮੀ ਹੋ ਗਏ। ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਕੁੱਟਮਾਰ ਦੋ ਗੁੱਟਾਂ ਦੀ ਝੜਪ ਸੀ ਅਤੇ ਇਸ ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ 30 ਦਿਸੰਬਰ ਨੂੰ ਸੂਬੇ ਭਰ ਵਿਚ ਪੰਚਾਇਤੀ ਚੋਣਾਂ ਹੋਈਆਂ ਸਨ, ਜਿਸਦੇ ਚਲਦੇ  13,175 ਸਰਪੰਚਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਇਨ੍ਹਾਂ  ਵਿੱਚੋਂ 11,241 ਸਰਪੰਚ ਕਾਂਗਰਸ ਨਾਲ ਸੰਬੰਧ ਰੱਖਦੇ ਹਨ।