ਅੰਮ੍ਰਿਤਸਰ ਵਿਚ ਸਾਬਕਾ ਅਕਾਲੀ ਸਰਪੰਚ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਵੱਲੋੇਂ ਕੀਤੀ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ

File Photo

ਅੰਮ੍ਰਿਤਸਰ : ਕੱਲ੍ਹ ਬੁੱਧਵਾਰ ਰਾਤੀਂ ਹਲਕਾ ਮਜੀਠਾ ਦੇ ਪਿੰਡ ਉਮਰਪੁਰਾ ਵਿਚ ਇਕ ਸਾਬਕਾ ਅਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਾਬਕਾ ਅਕਾਲੀ ਸਰਪੰਚ ਨੂੰ ਬਿਰਕਮਜੀਤ ਮਜੀਠੀਆ ਦਾ ਵੀ ਕਰੀਬੀ ਮੰਨਿਆ ਜਾਂਦਾ ਸੀ ਜਿਸ ਕਰਕੇ ਇਸ ਕਤਲ ਨੂੰ ਸਿਆਸੀ ਰੰਜਿਸ ਵੀ ਮੰਨਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਬਾਬਾ ਗੁਰਦੀਪ ਸਿੰਘ ਜਦੋਂ ਘਰ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ 'ਤੇ ਫਾਈਰਿੰਗ ਕਰ ਦਿੱਤੀ ਗਈ। ਜਿਸ ਦੌਰਾਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਕਹਿਣਾ ਹੈ ਕਿ ਇਸ ਵਾਰ ਦੀ ਸਰਪੰਚੀਆ ਦੀਆਂ ਚੋਣਾਂ ਵਿਚ ਬਾਬਾ ਗੁਰਦੀਪ ਸਿੰਘ ਦੀ ਪਤਨੀ ਜਿੱਤੀ ਸੀ ਅਤੇ ਕਾਂਗਰਸੀ ਉਮੀਦਵਾਰ ਦੀ ਹਾਰ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਧੀਰਾਂ ਵਿਚਾਲੇ ਰੰਜਿਸ ਰਹਿੰਦੀ ਸੀ।

ਮ੍ਰਿਤਕ ਪਰਿਵਾਰ ਦਾ ਆਰੋਪ ਹੈ ਕਿ ਇਲਾਕੇ ਵਿਚ ਜ਼ਮੀਨ ਦੀ ਬੋਲੀ ਸੀ ਜਿਸ 'ਚੋਂ ਬਾਹਰ ਹੋਣ ਲਈ ਕਾਂਗਰਸੀ ਪਰਿਵਾਰ ਉਨ੍ਹਾਂ ਨੂੰ ਧਮਕੀਆਂ ਦਿੰਦਾ ਸੀ। ਪੀੜਤ ਪਰਿਵਾਰ ਨੇ ਇਹ ਵੀ ਆਰੋਪ ਲਗਾਇਆ ਹੈ ਕਿ ਕਾਂਗਰਸੀ ਪਰਿਵਾਰ ਦੇ ਇਕ ਲੜਕੇ ਹਰਮਨ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਸ 'ਤੇ ਪਹਿਲਾਂ ਵੀ ਕਈਂ ਮਾਮਲੇ ਦਰਜ ਹਨ। ਪਰਿਵਾਰ ਦਾ ਇਲਜ਼ਾਮ ਹੈ ਕਿ ਹੁਣ ਇਹ ਕਤਲ ਵੀ ਉਸ ਵੱਲੋਂ ਹੀ ਕਰਵਾਇਆ ਗਿਆ ਹੈ।

ਦੂਜੇ ਪਾਸੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਵੀ ਹਰਮਨਪ੍ਰੀਤ ਨਾਮ ਦੇ ਵਿਅਕਤੀ ਅਤੇ ਉਸ ਦੇ ਪਿਤਾ ਸਮੇਤ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰਮਨਪ੍ਰੀਤ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਉਸ ਦੇ ਗੈਂਗਸਟਰਾ ਨਾਲ ਵੀ ਸਬੰਧ ਹਨ।

ਪੁਲਿਸ ਨੇ ਦੱਸਿਆ ਹੈ ਕਿ ਇਸ ਪਿੰਡ ਵਿਚ ਪਹਿਲਾ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਸੀ। ਜਿਸ ਦੌਰਾਨ ਇਕ ਵਾਰ ਹਰਮਨਪ੍ਰੀਤ ਦੇ ਘਰੋਂ ਨਸ਼ੀਲਾ ਪਦਾਰਥ ਵੀ ਫੜਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਨੂੰ ਸ਼ੱਕ ਸੀ ਕਿ ਬਾਬਾ ਗੁਰਦੀਪ ਸਿੰਘ ਦੀ ਸੂੰਹ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਜਿਸ ਕਰਕੇ ਉਹ ਗੁਰਦੀਪ ਸਿੰਘ ਨਾਲ ਰੰਜਿਸ ਰੱਖਦੇ ਸਨ। ਪੁਲਿਸ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਰੋਪੀਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।