ਕੈਪਟਨ ਅਮਰਿੰਦਰ ਸਿੰਘ ਨੇ ਡੌਲਫ਼ਿਨ ਮੱਛੀ ਨੂੰ ਪੰਜਾਬ ਦਾ ਸੂਬਾਈ ਜਲ ਜੀਵ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਡੌਲਫ਼ਿਨ ਮੱਛੀ ਨੂੰ ਪੰਜਾਬ ਦਾ ਸੂਬਾਈ ਜਲ ਜੀਵ ਐਲਾਨ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਦੀ...

Dolphin Fish

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਡੌਲਫ਼ਿਨ ਮੱਛੀ ਨੂੰ ਪੰਜਾਬ ਦਾ ਸੂਬਾਈ ਜਲ ਜੀਵ ਐਲਾਨ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੈਪਟਨ ਨੇ ਟਵੀਟ ਵਿੱਚ ਲਿਖਿਆ ਹੈ ਕਿ ਇੰਡਸ ਰਿਵਰ ਡੌਲਫ਼ਿਨ ਨੂੰ ਪੰਜਾਬ ਦਾ ਸੂਬਾਈ ਜਲ ਜੀਵ ਐਲਾਨੇ ਜਾਣ 'ਤੇ ਮੈਂ ਬੇਹੱਦ ਖ਼ੁਸ਼ ਹਾਂ।

ਇੰਡਸ ਰਿਵਰ ਡੌਲਫ਼ਿਨ ਸਿੰਧੂ ਜਲ ਦੇ ਦਰਿਆਵਾਂ ਵਿੱਚ ਪਾਈ ਜਾਂਦੀ ਹੈ ਤੇ ਇਹ ਕਿਸਮ ਲੁਪਤ ਹੋਣ ਵਾਲੇ ਜੰਗਲੀ ਜੀਵਾਂ ਵਿੱਚੋਂ ਇੱਕ ਹੈ। ਮੌਜੂਦਾ ਸਮੇਂ ਦਰਿਆਈ ਡੌਲਫ਼ਿਨਾਂ ਦੀ ਗਿਣਤੀ ਤਕਰੀਬਨ 1800 ਹੈ ਅਤੇ ਅੱਧੇ ਨਾਲੋਂ ਵੱਧ ਇਹ ਪਾਕਿਸਤਾਨ ਵਾਲੇ ਪਾਸੇ ਪਾਈ ਜਾਂਦੀ ਹੈ। ਪੰਜਾਬ ਵਿੱਚ ਇਹ ਮੁੱਖ ਤੌਰ 'ਤੇ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਪਾਈ ਜਾਂਦੀ ਹੈ। ਇਹ ਦੁਧਾਰੂ ਜੀਵ ਪਾਕਿਸਤਾਨ ਦਾ ਕੌਮੀ ਜੀਵ ਹੈ ਤੇ ਚੜ੍ਹਦੇ ਪੰਜਾਬ ਨੇ ਇਸ ਨੂੰ ਹੁਣ ਆਪਣਾ ਸੂਬਾਈ ਜੀਵ ਐਲਾਨ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ਮਹੀਨੇ ਦੌਰਾਨ ਬਿਆਸ ਦਰਿਆ ਵਿੱਚ ਖੰਡ ਮਿਲ ਦਾ ਸੀਰਾ ਛੱਡੇ ਜਾਣ ਕਾਰਨ ਵੱਡੀ ਗਿਣਤੀ ਵਿੱਚ ਜਲ ਜੀਵਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਲੁਪਤ ਹੋਣ ਵਾਲੀ ਪ੍ਰਜਾਤੀ ਦਰਿਆਈ ਡੌਲਫ਼ਿਨ ਵੀ ਸ਼ਾਮਲ ਸਨ। ਕੈਪਟਨ ਨੇ ਡੌਲਫ਼ਿਨ ਨੂੰ ਸੂਬਾਈ ਜੀਵ ਐਲਾਨ ਕੇ ਇਸ ਪ੍ਰਜਾਤੀ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਹੈ।