ਕਰਤਾਰਪੁਰ ਲਾਘਾਂ ਬਣਾਉਣ ਦੀ ਬਜ਼ਾਏ ਭਾਰਤ ਨੇ ਨਵੀਆਂ ਦੂਰਬੀਨਾਂ ਨਾਲ ਸਾਰਿਆ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਸ਼ੱਕ ਇਹ ਲਾਂਘਾ ਖੁੱਲ੍ਹਣ ਵਾਲਾ ਹੈ ਪਰ ਜੋ ਲੋਕ ਉੱਥੇ ਨਹੀਂ ਜਾ ਸਕਦੇ ਉਹ ਇਥੇ ਆਧੁਨਿਕ ਤਕਨੀਕ ਦੀਆਂ ਦੂਰਬੀਨਾਂ ਦੇ ਨਾਲ ਦਰਸ਼ਨ ਕਰ ਸਕਦੇ ...

Telescop

ਡੇਰਾ ਬਾਬਾ ਨਾਨਕ : ਬੇਸ਼ੱਕ ਇਹ ਲਾਂਘਾ ਖੁੱਲ੍ਹਣ ਵਾਲਾ ਹੈ ਪਰ ਜੋ ਲੋਕ ਉੱਥੇ ਨਹੀਂ ਜਾ ਸਕਦੇ ਉਹ ਇਥੇ ਆਧੁਨਿਕ ਤਕਨੀਕ ਦੀਆਂ ਦੂਰਬੀਨਾਂ ਦੇ ਨਾਲ ਦਰਸ਼ਨ ਕਰ ਸਕਦੇ ਹਨ ਤੇ ਉਨ੍ਹਾਂ ਕਿਹਾ ਕਿ ਕਰਤਾਰਪੁਰ ਰਸਤੇ ਨੂੰ ਲੈ ਕੇ ਜ਼ਮੀਨ ਐਕੁਆਇਰ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਜਿਵੇਂ ਹੀ ਮਨਜ਼ੂਰੀ ਆਏ ਅਤੇ ਕੰਮ ਸ਼ੁਰੂ ਹੋ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ।

ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਦਰਸ਼ਨ ਸਥਲ ਤੇ ਦੌਰਾ ਕਰਨ ਪਹੁੰਚੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਗਲਿਆਰੇ ਲਈ ਭਾਰਤ ਵਾਲੇ ਪਾਸੇ ਕੰਮ ਕਾਫੀ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ। ਹਫ਼ਤਿਆਂ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਜਾਰੀ ਕੰਮ ਦੀਆਂ ਤਸਵੀਰਾਂ ਤੋਂ ਬਾਅਦ ਵੀ ਭਾਰਤ ਨੇ ਰਫ਼ਤਾਰ ਨਹੀਂ ਫੜੀ ਹੈ। ਹਾਲੇ ਤਕ ਸੜਕਾਂ ਵਿਛਾਉਣ ਲਈ ਵੀ ਪ੍ਰਵਾਨਗੀ ਨਹੀਂ ਮਿਲੀ ਹੈ, ਪਰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਥਾਪਤ ਦੂਰਬੀਨਾਂ ਨੂੰ ਨਵੀਂ ਤੇ ਵਿਕਸਤ ਦੂਰਬੀਨਾਂ ਨਾਲ ਬਦਲ ਜ਼ਰੂਰ ਦਿੱਤਾ ਗਿਆ ਹੈ।

ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਕਰਤਾਰਪੁਰ ਕੌਰੀਡੋਰ ਦਾ ਦੌਰਾ ਕੀਤਾ ਅਤੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਰਹੀ ਸੰਗਤ ਦੀ ਵੱਧ ਰਹੀ ਆਮਦ ਨੂੰ ਵੇਖਦੇ ਹੋਏ ਕਰਤਾਰਪੁਰ ਦਰਸ਼ਨ ਸਥਲ ਉੱਤੇ ਨਵੀਂ ਤਕਨੀਕ ਦੀਆਂ ਦੁਰਬੀਨਾਂ ਸਥਾਪਿਤ ਕੀਤੀਆਂ ਗਈਆਂ। ਮੰਤਰੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਤਾਂ ਕਰਤਾਰਪੁਰ ਲਾਂਘੇ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਿਵੇਂ ਹੀ ਮਨਜ਼ੂਰੀ ਮਿਲ ਜਾਵੇ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ।