ਰਾਜਸਥਾਨ ਨਹਿਰ ਦਾ ਪਾਣੀ ਹੋਇਆ ਜ਼ਹਿਰੀਲਾ, ਕਈਂ ਜਲ ਜੀਵ ਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ ਨਹਿਰਾਂ ਦਾ ਪਾਣੀ ਦਿਨ ਪਰ ਦਿਨ ਗੰਦਾ ਹੋ ਰਿਹਾ ਹੈ ਅਤੇ ਕਿਸਾਨ ਸਿੰਚਾਈ ਲਈ ਵੀ ਇਸੇ ਗੰਦੇ ਪਾਣੀ ਦਾ ਇਸਤੇਮਾਲ ਕਰ ਰਹੇ ਹਨ। ਜਿਸਦੇ ਚੱਲਦੇ...

Rajsthan Canal

ਚੰਡੀਗੜ੍ਹ : ਪੰਜਾਬ ਦੀਆਂ ਨਹਿਰਾਂ ਦਾ ਪਾਣੀ ਦਿਨ ਪਰ ਦਿਨ ਗੰਦਾ ਹੋ ਰਿਹਾ ਹੈ ਅਤੇ ਕਿਸਾਨ ਸਿੰਚਾਈ ਲਈ ਵੀ ਇਸੇ ਗੰਦੇ ਪਾਣੀ ਦਾ ਇਸਤੇਮਾਲ ਕਰ ਰਹੇ ਹਨ। ਜਿਸਦੇ ਚੱਲਦੇ ਪੰਜਾਬ ਦੀ ਜਨਤਾ ਕੈਂਸਰ ਆਦਿ ਕਈਂ ਅਨੇਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਰੋ ਰਿਹਾ ਹੈ।

ਕੁਝ ਸਮੇਂ ਪਹਿਲਾਂ ਸ਼ਰਾਬ ਦੀਆਂ ਫੈਕਟਰੀਆਂ ਜਾਂ ਸ਼ੂਗਰ ਮਿੱਲ ਦਾ ਜ਼ਹਿਰੀਲਾ ਪਾਣੀ ਇਨ੍ਹਾਂ ਨਹਿਰਾਂ ਵਿਚ ਛੱਡ ਦਿੱਤਾ ਗਿਆ ਸੀ ਅਤੇ ਨਹਿਰਾਂ ਦਾ ਪਾਣੀ ਪੂਰੀ ਤਰ੍ਹਾਂ ਨਾਲ ਜ਼ਹਿਰੀਲਾ ਹੋ ਗਿਆ ਹੈ। ਜਿਸਦੇ ਚੱਲਦੇ ਜੀਵ-ਜੰਤੂਆਂ ਦੀ ਜਾਨ ਉੱਤੇ ਬਣ ਆਈ ਸੀ ਅਤੇ ਨਹਿਰ ਪੂਰੀ ਤਰ੍ਹਾਂ ਨਾਲ ਜੀਵ ਜੰਤੂਆਂ ਦੀਆਂ ਲਾਸ਼ਾਂ ਨਾਲ ਭਰ ਗਈ ਸੀ। ਹੁਣ ਫ਼ਿਰੋਜ਼ਪੁਰ ਤੋਂ ਹੋ ਕੇ ਨਿਕਲਦੀ ਰਾਜਸਥਾਨ ਫੀਡਰ ਵਿਚ ਕਾਲਾ ਪਾਣੀ ਆਉਣ ਨਾਲ ਪਾਣੀ ਜ਼ਰਿਰੀਲਾ ਹੋ ਗਿਆ ਹੈ।

ਰਾਜਸਥਾਨ ਨਹਿਰ ਪੰਜਾਬ ਦੇ ਕਈਂ ਜ਼ਿਲ੍ਹਿਆਂ ਜਿਵੇਂ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ ਤੋਂ ਹੁੰਦੀ ਹੋਈ ਰਾਜਸਥਾਨ ਵਿਚ ਪਹੁੰਚਦੀ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸਾਸ਼ਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਗੰਭੀਰ ਵਿਸ਼ਾ ਹੈ।