ਜਮਾਤ-ਏ-ਇਸਲਾਮੀ ‘ਤੇ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, 60 ਬੈਂਕ ਖਾਤੇ ਕੀਤੇ ਸੀਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ਵਿਚ ਸਰਕਾਰ ਹਿੰਸਾ ਭੜਕਾਉਣ ਵਾਲੇ ਸੰਗਠਨਾਂ ‘ਤੇ ਸਰਕਾਰ ਨੇ ਲਗਾਮ ਕਸਣੀ ਸ਼ੁਰੂ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਵਿਚ ਸਾਲਾਂ ਤੋਂ ਸਰਗਰਮ ਰਹੇ...

Jamat-E-Islami

ਸ੍ਰੀਨਗਰ :  ਜੰਮੂ-ਕਸ਼ਮੀਰ ਵਿਚ ਸਰਕਾਰ ਹਿੰਸਾ ਭੜਕਾਉਣ ਵਾਲੇ ਸੰਗਠਨਾਂ ‘ਤੇ ਸਰਕਾਰ ਨੇ ਲਗਾਮ ਕਸਣੀ ਸ਼ੁਰੂ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਵਿਚ ਸਾਲਾਂ ਤੋਂ ਸਰਗਰਮ ਰਹੇ ਜਮਾਤ-ਏ-ਇਸਲਾਮੀ ‘ਤੇ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਰੋਕ ਤੋਂ ਬਾਅਦ ਤੀਜੇ ਦਿਨ ਜਮਾਤ-ਏ-ਇਸਲਾਮੀ ਦੇ 60 ਤੋਂ ਜ਼ਿਆਦਾ ਬੈਂਕ ਖਾਤੇ ਸੀਜ ਕਰ ਦਿਤੇ ਗਏ ‘ਤੇ ਹੁਣ ਤੱਕ 350 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਜਮਾਤ ਦੇ ਤਹਿਤ ਕਰੀਬ 400 ਸਕੂਲ,  350 ਮਦਰਸੇ ਕੰਮ ਕਰਦੇ ਹਨ। ਜਮਾਤ ਕੋਲ ਘੱਟ ਤੋਂ ਘੱਟ 45,00 ਕਰੋੜ ਦੀ ਜਾਇਦਾਦ ਹੈ। ਦੱਸ ਦਈਏ ਕਿ ਜਮਾਤ-ਏ-ਇਸਲਾਮੀ ‘ਤੇ ਵੀਰਵਾਰ ਨੂੰ ਜਿੰਦਾ ਲਗਾ ਦਿੱਤਾ ਗਿਆ ਸੀ। ਸੰਗਠਨ ਉੱਤੇ ਅਤਿਵਾਦੀਆਂ ਨਾਲ ਸੰਢਗੰਢ ਦਾ ਇਲਜ਼ਾਮ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿਚ ਸੁਰੱਖਿਆ ‘ਤੇ ਉੱਚ ਪੱਧਰੀ ਬੈਠਕ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲਾ ਨੇ ਗੈਰ ਕਾਨੂੰਨੀ ਗਤੀਵਿਧੀ (ਰੋਕਥਾਮ) ਅਧਿਨਿਯਮ ਦੇ ਤਹਿਤ ਇਸ ਸੰਗਠਨ ਉੱਤੇ ਰੋਕ ਲਗਾਉਂਦੇ ਹੋਏ ਅਧਿਸੂਚਨਾ ਜਾਰੀ ਕੀਤੀ ਸੀ।

ਸਰਕਾਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਜਮਾਤ-ਏ-ਇਸਲਾਮੀ (ਜੇਈਐਲ) ਜੰਮੂ ਕਸ਼ਮੀਰ ਰਾਜ  ਦੇ ਸਭ ਤੋਂ ਵੱਡੇ ਅਤਿਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਅਤੇ ਹੁੱਰਿਅਤ ਕਾਂਨਫਰੰਸ ਦੇ ਗਠਨ ਲਈ ਜ਼ਿੰਮੇਦਾਰ ਹੈ। ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਇਹ ਸੰਗਠਨ ਕਈ ਸਾਲ ਤੋਂ ਆਪਣੇ ਵੱਖਵਾਦ ਅਤੇ ਪਾਕਿਸਤਾਨ ਸਮਰਥਨ ਏਜੰਡੇ ਦੇ ਅਧੀਨ ਰਾਸ਼ਟਰ ਵਿਰੋਧੀ ਗਤੀਵਿਧੀਆਂ ਲਈ ਰਾਜ ਵਿਚ ਵੱਖਵਾਦੀਆਂ ਅਤੇ ਅਤਿਵਾਦੀਆਂ ਨੂੰ ਸਾਜੋ- ਸਾਮਾਨ ਦੇ ਰਹੀ ਹੈ।