ਜੰਮੂ-ਕਸ਼ਮੀਰ ‘ਚ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਇਸ ਕੱਟੜਪੰਥੀ ਸੰਗਠਨ ‘ਤੇ ਲਗਾਇਆ ਬੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਰੋਜ਼ਾਨਾ ਅਤਿਵਾਦੀ ਹਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਇਕ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ...

Jamat-E-Islami

ਨਵੀਂ ਦਿੱਲੀ :  ਜੰਮੂ-ਕਸ਼ਮੀਰ ਵਿਚ ਰੋਜ਼ਾਨਾ ਅਤਿਵਾਦੀ ਹਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਇਕ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਜਮਾਤ-ਏ-ਇਸਲਾਮੀ ਸੰਗਠਨ ‘ਤੇ ਬੈਨ ਲਗਾ ਦਿੱਤਾ ਹੈ। ਇਸ ਸੰਗਠਨ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਇਸ ਸੰਗਠਨ ‘ਤੇ 5 ਸਾਲ ਲਈ ਰੋਕ ਲਗਾ ਦਿੱਤੀ ਗਈ ਹੈ।

ਮੰਤਰਾਲੇ  ਨੇ ਆਪਣੀ ਅਧਿਸੂਚਨਾ ਵਿਚ ਇਹ ਕਿਹਾ ਹੈ ਕਿ ਜਮਾਤ-ਏ-ਇਸਲਾਮੀ ਅਜਿਹੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ ਜੋ ਕਿ ਅੰਦਰੂਨੀ ਸੁਰੱਖਿਆ ਅਤੇ ਲੋਕ ਵਿਵਸਥਾ ਲਈ ਖ਼ਤਰਾ ਹਨ। ਅਜਿਹੇ ਵਿਚ ਕੇਂਦਰ ਸਰਕਾਰ ਇਸ ਨੂੰ ਇਕ ਢੰਗ ਵਿਰੁੱਧ ਸੰਗਠਨ ਐਲਾਨਣ ਦਾ ਹੁਕਮ ਕਰਦੀ ਹੈ।  ਦੱਸ ਦਈਏ ਕਿ ਪੁਲਵਾਮਾ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਕਸ਼ਮੀਰ ਵਿਚ ਵੱਖਵਾਦੀਆਂ ਅਤੇ ਜਮਾਤ-ਏ-ਇਸਲਾਮੀ ‘ਤੇ ਸਖ਼ਤ ਕਾਰਵਾਈ ਕੀਤੀ ਹੈ।

ਪਿਛਲੇ ਕੁਝ ਦਿਨਾਂ ਤੋਂ ਛਾਪੇਮਾਰੀ ਵਿਚ ਇਸ ਸੰਗਠਨ ਦੇ ਲਗਪਗ 150 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਮਾਤ-ਏ-ਇਸਲਾਮੀ ਦੀ ਸਥਾਪਨਾ ਇਕ ਇਸਲਾਮਿਕ-ਰਾਜਨੀਤਕ ਸੰਗਠਨ ਅਤੇ ਸਮਾਜਕ ਅੰਦੋਲਨ ਦੇ ਤੌਰ ‘ਤੇ 1941 ਵਿਚ ਕੀਤੀ ਗਈ ਸੀ।