ਬਜਟ ਸੈਸ਼ਨ 2021: ਸਦਨ 'ਚ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਤੇ ਆਪ ਨੇ ਸਪੀਕਰ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦਾ ਦੂਜਾ ਦਿਨ ਹੈ...

Punjab Vidhan Sabha

ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦਾ ਦੂਜਾ ਦਿਨ ਹੈ। ਬੀਤੇ ਦਿਨੀ ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੀ ਸ਼ੁਰੂਆਤ ਭਾਰੀ ਹੰਗਾਮੇ ਨਾਲ ਹੋਈ। ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਨ ਸਮੇਂ ਉਨ੍ਹਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ  ਲੈ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ।

ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਤਸੱਲੀ ਨਹੀਂ ਹੁੰਦੀ ਸਪੀਕਰ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਵਿਧਾਇਕ ਉਤੇ ਕਾਰਵਾਈ ਨੂੰ ਰੋਕ ਸਕਦੇ ਹਨ। ਸਪੀਕਰ ਨੇ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਿਧਾਇਕ ਨੂੰ ਇਤਰਾਜ ਹੈ ਤਾਂ ਅਦਾਲਤ ਦਾ ਦਰਵਾਜਾ ਉਨ੍ਹਾਂ ਲਈ ਖੁੱਲ੍ਹਾ ਹੈ। ਮਾਮਲਾ ਉਸ ਸਮੇਂ ਉੱਠਿਆ ਜਦੋਂ ਆਮ ਆਦਮੀ ਪਾਰਟੀ ਦੇ ਬਾਗੀ ਗਰੁੱਪ ਦੇ ਮੈਂਬਰ ਕੰਵਰ ਸੰਧੂ ਨੇ ਬੀਤੇ ਦਿਨ ਰਾਜਪਾਲ ਦੇ ਭਾਸ਼ਣ ਦੇ ਵਿਰੋਧ ਦੇ ਨਾਲ-ਨਾਲ ਰਾਜਪਾਲ ਦਾ ਵੀ ਵਿਰੋਧ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਹਾਉਸ ਦਾ ਇਕ ਡੇਕੋਰਮ ਹੋਣਾ ਚਾਹੀਦਾ, ਵਿਰੋਧ ਕਰਨਾ ਅਪਣੀ ਜਗ੍ਹਾ ਸਹੀ ਹੈ ਪਰ ਉਨ੍ਹਾਂ ਉਤੇ ਭਾਸ਼ਣ ਦੀਆਂ ਕਾਪੀਆਂ ਸੁੱਟਣਾ ਠੀਕ ਨਹੀਂ ਹੈ। ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਇਤੇ ਲੋਕ ਇਨਸਾਫ਼ ਪਾਰਟੀ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਦਾ ਕੱਲ ਵਿਰੋਧ ਕੀਤਾ ਸੀ। ਕੰਵਰ ਸੰਧੂ ਦੇ ਇਸ ਬਿਆਨ ਤੋਂ ਬਅਦ ਅਕਾਲੀ ਦਲ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਪੀਕਰ ਸਾਬ੍ਹ ਇਹ ਸਭ ਤੁਹਾਡੇ ਕਾਰਨ ਹੀ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕ ਸੱਤਾ ਵਿਚ ਹਨ ਪਰ ਤੁਸੀਂ ਉਨ੍ਹਾਂ ਉਤੇ ਕੋਈ ਵੀ ਐਕਸ਼ਨ ਨਹੀਂ ਲਿਆ। ਜੇਕਰ ਇਸ ਤਰ੍ਹਾਂ ਫ੍ਰੈਂਡਲੀ ਮੈਚ ਚਲਦਾ ਰਿਹਾ ਤਾਂ ਫਿਰ ਇਸ ਤਰ੍ਹਾਂ ਦੇ ਵਿਰੋਧ ਹੋਣੇ ਸੰਭਵ ਹਨ। ਮਜੀਠੀਆ ਦੇ ਗੱਲ ਖਤਮ ਹੋਣ ਮਗਰੋਂ ਵਿਰੋਧੀ ਨੇਤਾ ਹਰਪਾਲ ਚੀਮਾ ਨੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ 1 ਸਾਲ ਪਹਿਲਾਂ ਪਾਰਟੀ ਤੋਂ ਬਾਗੀ ਹੋਏ ਵਿਧਾਇਕਾਂਇ ਉਤੇ ਕਾਰਵਾਈ ਕਰਨ ਦੇ ਬਾਰੇ ਵਿਚ ਲਿਖਿਆ ਸੀ, ਪਰ ਤੁਸੀਂ ਬਾਰ-ਬਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਪੇਸ਼ੀਆਂ ਤੋਂ ਛੁੱਟ ਦਿੰਦੇ ਜਾ ਰਹੇ ਹੋ।

ਇਸ ਤੋਂ ਬਾਅਦ ਸਪੀਕਰ ਨੇ ਕਿ ਸੰਵਿਧਾਨ ਨੇ ਉਨ੍ਹਾਂ ਨੂੰ ਇਹ ਹੱਕ ਦਿੱਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿਸੇ ਮਾਮਲੇ ਵਿਚ ਸਪੀਕਰ ਦੀ ਤਸੱਲੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਕਿਸੇ ਵਿਧਾਇਕ ਉਤੇ ਕਾਰਵਾਈ ਨਹੀਂ ਕਰਨਗੇ। ਜੇਕਰ ਕਿਸੇ ਵਿਧਾਇਕ ਨੂੰ ਇਤਰਾਜ ਹੈ ਤਾਂ ਉਹ ਅਦਾਲਤ ਵਿਚ ਜਾ ਸਕਦਾ ਹੈ। ਇਸ ਉਤੇ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਕਹਿ ਕੇ ਤੁਸੀਂ 5 ਸਾਲ ਹੀ ਕੱਢਵਾ ਦਓਗੇ। ਸਪੀਕਰ ਨੇ ਕਿਹਾ ਕਿ ਚੀਮਾ ਜੀ, ਤੁਸੀਂ ਖੁਦ ਇਕ ਵਕੀਲ ਹਨ ਅਤੇ ਕਾਨੂੰਨ ਦੇ ਵਿਚ ਚੰਗੀ ਤਰ੍ਹਾਂ ਤੋਂ ਜਾਣੂ ਹਨ।