ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਦਿੱਲੀ ਤੋਂ ਪਾਕਿਸਤਾਨ ਤਕ ਕੱਢਿਆ ਜਾਵੇਗਾ ਨਗਰ ਕੀਰਤਨ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

21 ਸਤੰਬਰ ਨੂੰ ਆਈ.ਪੀ. ਸਟੇਡੀਅਮ 'ਚ 1100 ਬੱਚੇ ਸ਼ਬਦ ਸੁਣਾਉਣਗੇ

Nagar kirtan

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਧਾਨੀ ਦਿੱਲੀ ਤੋਂ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਕੱਢਣ ਦੀ ਯੋਜਨਾ ਬਣਾ ਰਹੀ ਹੈ। ਨਨਣਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਵਾਲੀ ਥਾਂ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਪਾਕਿ ਹਾਈ ਕਮੀਸ਼ਨ ਨੂੰ ਚਿੱਠੀ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਬੈਠਕ ਕਰਨ ਦੀ ਮੰਗ ਕੀਤੀ ਹੈ ਤਾ ਕਿ ਸਾਰੀਆਂ ਤਿਆਰੀਆਂ ਅਤੇ ਹੋਰ ਜ਼ਰੂਰੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰ ਲਿਆ ਜਾਵੇ। ਚਿੱਠੀ 'ਚ ਕਿਹਾ ਗਿਆ ਹੈ ਕਿ ਕਮੇਟੀ ਦੀ ਯੋਜਨਾ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰ ਕੇ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਬਣਾਉਣ ਦੀ ਹੈ।

ਸਿਰਸਾ ਨੇ ਕਿਹਾ, "ਕੀਰਤਨ ਦਰਬਾਰ ਦਾ ਆਯੋਜਨ 21 ਸਤੰਬਰ ਨੂੰ ਆਈ.ਪੀ. ਸਟੇਡੀਅਮ 'ਚ ਕੀਤਾ ਜਾਵੇਗਾ, ਜਿੱਥੇ ਕਮੇਟੀ ਦੇ ਸਕੂਲਾਂ ਦੇ 1100 ਬੱਚੇ ਸ਼ਬਦ ਸੁਣਾਉਣਗੇ ਅਤੇ ਕੀਰਤਨ ਦਾ ਆਯੋਜਨ ਕਰਨਗੇ। ਇਸ ਮੌਕੇ ਬਾਬੇ ਨਾਨਕ ਦੀ ਜ਼ਿੰਦਗੀ 'ਤੇ ਆਧਾਰਤ ਇਸ ਵਿਸ਼ੇਸ਼ ਲੇਜ਼ਰ ਸ਼ੋਅ ਵੀ ਵਿਖਾਇਆ ਜਾਵੇਗਾ।"