ਸਾਇਕਲ ਸਵਾਰ ਨੂੰ ਕਾਰ ਨੇ ਮਾਰੀ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

49 ਦੇ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ।

55-year-old cyclist killed in hit-and-run, accused at large

ਚੰਡੀਗੜ੍ਹ: ਸੈਕਟਰ 48 ਵਿਚ ਇਕ ਕਾਰ ਦੇ ਲਪੇਟ ਵਿਚ ਆਉਣ ਨਾਲ 55 ਸਾਲ ਦੇ ਸਾਇਕਲ ਸਵਾਰ ਦੀ ਮੌਤ ਹੋ ਗਈ ਹੈ। ਅਰੋਪੀਆਂ ਵਿਰੁੱਧ ਸੈਕਟਰ 49 ਦੇ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਹੁਣ ਤਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ। ਮ੍ਰਿਤਕ ਦੀ ਪਹਿਚਾਣ ਮੋਹਾਲੀ ਦੇ ਜਗਤਪੁਰਾ ਪਿੰਡ ਦੇ ਨਿਵਾਸੀ ਸਾਇਮਨ ਟੋਪੋ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਕਿਹਾ ਕਿ ਸਾਇਮਨ ਸ਼ਹਿਰ ਵਿਚ ਇਕ ਮਜ਼ਦੂਰ ਦਾ ਕੰਮ ਕਰਦਾ ਸੀ।

28 ਅਪ੍ਰੈਲ ਨੂੰ ਕੰਮ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਲਗਭਗ 5.30 ਵਜੇ ਘਰ ਪਰਤ ਰਿਹਾ ਸੀ ਤਾਂ ਇਕ ਸਿਵਿਫਟ ਕਾਰ ਨੇ ਉਸ ਦੇ ਸਾਇਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਬਹੁਤ ਹੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਹਨਾਂ ਦੇ ਦੋਸਤ ਦਿਲਬਰ ਜੋ ਦੂਜੇ ਸਾਇਕਲ ’ਤੇ ਸਵਾਰ ਸੀ, ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸਾਇਮਨ ਨੂੰ ਜੀਐਸਸੀਐਚ 32 ਲਜਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਦਾਖਲ ਕੀਤਾ ਗਿਆ।

ਹਸਪਤਾਲ ਵਿਚ ਇਲਾਜ਼ ਦੌਰਾਨ ਉਸ ਨੇ ਦਮ ਤੋੜ ਦਿੱਤਾ। ਦਿਲਬਰ ਦੇ ਬਿਆਨ ਦੇ ਆਧਾਰ ’ਤੇ ਸੈਕਟਰ 49 ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਚਸ਼ਮਦੀਦਾਂ ਨੇ ਪਟਿਆਲੇ ਵਿਚ ਵਾਹਨ ਦਾ ਰਜਿਸਟਰਡ ਨੰਬਰ ਨੋਟ ਕਰਕੇ ਕਾਮਯਾਬੀ ਹਾਸਲ ਕੀਤੀ ਹੈ।