ਪੰਜਾਬ ਦੀ ਧੀ ਵਲੋਂ ਦੱਖਣੀ ਅਫ਼ਰੀਕਾ ਦੇ ਸਭ ਤੋਂ ਉੱਚੀ ਚੋਟੀ 24 ਘੰਟੇ 'ਚ ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਮਨ ਨੇ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨ ਦੀ ਜਤਾਈ ਇੱਛਾ

daughter of Punjab conquers highest peak in South Africa in 24 hours

ਚੰਡੀਗੜ੍ਹ- ਪੰਜਾਬ ਦੀ ਧੀ ਰਮਨਜੋਤ ਕੌਰ ਨੇ ਸਭ ਤੋਂ ਉੱਚੇ ਪਰਬਤ ਕਲੋਮੰਜਾਰੋਂ ਦੀ ਚੋਟੀ ਨੂੰ 24 ਘੰਟਿਆਂ 'ਚ ਸਰ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਆਪਣੇ ਮਾਤਾ-ਪਿਤਾ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕੁਝ ਨਵਾਂ ਕਰਨ ਦੀ ਚਾਹਤ ਉਸ ਨੂੰ ਦੱਖਣੀ ਅਫਰੀਕਾ ਲੈ ਗਈ। ਜਿਥੇ ਉਸ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਸਭ ਤੋਂ ਉੱਚੀ ਚੋਟੀ ਕਲੋਮੰਜਾਰੋਂ ਜਿਸ ਦੀ ਸਮੁੰਦਰ ਤਲ ਤੋਂ ਉਚਾਈ 19341 ਫੁੱਟ ਹੈ, ਨੂੰ 24 ਘੰਟਿਆਂ 'ਚ ਫ਼ਤਹਿ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ।

ਰਮਨ ਨੇ ਦੱਸਿਆ ਕਿ ਪਹਿਲਾਂ ਇਸ ਚੋਟੀ ਨੂੰ 54 ਘੰਟਿਆਂ 'ਚ ਸਰ ਕਰਨ ਦਾ ਰਿਕਾਰਡ ਸੀ। ਰਮਨਜੋਤ ਅਨੁਸਾਰ ਹੁਣ ਉਹ ਰੂਸ ਦੀ ਉੱਚੀ ਚੋਟੀ 'ਤੇ ਜਾਣ ਦੀ ਇਛੁੱਕ ਹੈ ਅਤੇ ਇਸ ਮਗਰੋਂ ਵਿਸ਼ਵ ਦੀ ਸਭ ਤੋਂ ਪ੍ਰਮੁੱਖ ਚੋਟੀ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨਾ ਚਾਹੁੰਦੀ ਹੈ।

ਰਮਨ ਨੇ ਦੱਸਿਆ ਕਿ ਉਸ ਨੇ 12 ਵਰਿ੍ਆਂ ਦੀ ਉਮਰ ਵਿਚ ਹੀ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਦਿੱਲੀ ਵਿਖੇ ਹੋਈ ਮੈਰਾਥਨ 'ਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।

ਇਸ ਤੋਂ ਇਲਾਵਾ ਰਮਨ ਨੇ ਮਾਰਸ਼ਲ ਆਰਟ ਤੇ ਰੇਸ 'ਚ ਗੋਲਡ ਮੈਡਲ ਸਮੇਤ ਹੋਰ ਮੈਡਲ ਵੀ ਜਿੱਤੇ,ਇਸ ਵੱਡੀ ਪ੍ਰਾਪਤੀ ਲਈ ਇਹ ਪੰਜਾਬੀ ਲੜਕੀ ਸਾਰੀ ਕੌਮ ਲਈ ਮਿਸਾਲ ਬਣੀ।