ਪੰਜਾਬ ਦੇ ਇਸ ਧਾਕੜ ਹਾਕੀ ਖਿਡਾਰੀ ਦੀ ਆਸਟ੍ਰੇਲੀਆਈ ਟੂਰ ਲਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਾਕੀ ਇੰਡੀਆ ਵੱਲੋਂ 10 ਮਈ ਨੂੰ ਅਪਣੇ ਆਸਟ੍ਰੇਲੀਆਈ ਟੂਰ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ...

Jaskaran Singh

ਚੰਡੀਗੜ੍ਹ : ਹਾਕੀ ਇੰਡੀਆ ਵੱਲੋਂ 10 ਮਈ ਨੂੰ ਅਪਣੇ ਆਸਟ੍ਰੇਲੀਆਈ ਟੂਰ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ ਜਿਸ ਵਿਚ ਜਲੰਧਰ ਦੇ ਜਸਕਰਨ ਸਿੰਘ ਦਾ ਨਾਮ ਸ਼ਾਮਲ ਹੋਇਆ ਹੈ। ਜਸਕਰਨ ਸਿੰਘ ਭਾਰਤੀ ਹਾਕੀ ਟੀਮ ਦੇ ਦਿੱਗਜ਼ ਖਿਡਾਰੀ ਰਹੇ ਓਲੰਪਿਕ ਦ੍ਰੋਣਾਚਾਰੀ ਐਵਾਰਡੀ ਰਾਜਿੰਦਰ ਸਿੰਘ ਦਾ ਬੇਟਾ ਹੈ। ਅਤੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਕਈ ਵੱਡੇ-ਵੱਡੇ ਟੂਰਨਾਮੈਂਟ ਖੇਡ ਚੁੱਕਿਆ ਹੈ।

ਉਹ ਸਾਲ 2012 ਤੋਂ ਹਾਕੀ ਟੀਮ ਵਿਚ ਲਗਾਤਾਰ ਥਾਂ ਬਣਾਏ ਹੋਏ ਹਨ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਕਪਤਾਨ, ਮਨਦੀਪ ਸਿੰਘ ਅਤੇ ਹਾਰਦਿਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਲੰਪੀਅਨ ਰਾਜਿੰਦਰ ਸਿੰਘ ਵੀ ਪੰਜਾਬ ਐਂਡ ਸਿੰਧ ਬੈਂਕ ਦੀ ਹਾਕੀ ਟੀਮ ਦੇ ਮੁੱਖ ਕੋਚ ਹਨ। ਬੈਂਕ ਦੇ ਜ਼ੋਨਲ ਮੈਨੇਜਰ ਡਾ. ਲਲਿਤ ਕੁਮਾਰ ਸ਼ਰਮਾ ਨੇ ਜਸਕਰਨ ਸਿੰਘ ਅਤੇ ਓਲੰਪੀਅਨ ਰਾਜਿੰਦਰ ਸਿੰਘ ਨੂੰ ਵਧਾਈ ਦਿੱਤੀ।

ਇਸ ਕੇ ‘ਤੇ ਓਲੰਪੀਅਨ ਸੰਜੀਵ ਕੁਮਾਰ ਡਾਂਗ, ਰਾਜਿੰਦਰ ਸਿੰਘ, ਬਲਜੀਤ ਸਿੰਘ ਸੈਣੀ, ਗੁਨਦੀਪ ਸਿੰਘ, ਰਿਪੁਦਮਨ ਸਿੰਘ, ਕੁਲਜੀਤ ਸਿੰਘ, ਤਨੁਜਾ, ਰਾਕੇਸ਼ ਚੋਪੜਾ, ਹਰੀਸ਼ ਚੰਦ, ਰਾਜ਼ਿੰਦਰ ਕੌਰ, ਰਜਤ ਸ਼ਰਮਾ, ਪੰਕਜ, ਰਾਜਨ ਸਮੇਤ ਪੰਜਾਬ ਐਂਡ ਸਿੰਧ ਬੈਂਕ ਦੇ ਸਾਰੇ ਅਧਿਕਾਰੀਆਂ ਅਤੇ ਹਾਕੀ ਖਿਡਾਰੀਆਂ ਨੇ ਵਧਈ ਦਿੱਤੀ।