ਡੇਰਾ ਬਾਬਾ ਨਾਨਕ ’ਚ ਗਰੀਬਾਂ ਦੀਆਂ ਝੋਪੜੀਆਂ ’ਚ ਲੱਗੀ ਅੱਗ
30 ਦੇ ਕਰੀਬ ਮੱਝਾਂ, ਬਕਰੀਆਂ ਅੱਗ ਦੀ ਲਪੇਟ ’ਚ ਆਏ
Fire breaks out in huts of poor people in Dera Baba Nanak
ਬੀਤੀ ਰਾਤ ਆਈ ਤੇਜ਼ ਹਨੇਰੀ-ਝੱਖੜ ’ਚ ਡੇਰਾ ਬਾਬਾ ਨਾਨਕ ਦੇ ਪਿੰਡ ਮਮਣ ’ਚ ਵਸੇ ਗੁਜਰ ਭਾਈਚਾਰੇ ਦੇ ਲੋਕਾਂ ਲਈ ਆਫ਼ਤ ਬਣ ਕੇ ਆਈ ਹੈ। ਜਾਣਕਾਰੀ ਅਨੁਸਾਰ ਹਨੇਰੀ-ਝੱਖੜ ਕਾਰਨ ਗੁਜਰ ਭਾਈਚਾਰੇ ਦੀਆਂ ਝੋਪੜੀਆਂ ’ਚ ਅੱਗ ਲੱਗ ਗਈ। ਇਸ ਦੌਰਾਨ ਕਾਲੂ ਨਾਮ ਦੇ ਵਿਅਕਤੀ ਨੇ ਦਸਿਆ ਕਿ ਸਾਡੇ ਲੋਕਾਂ ਦੀ ਝੋਪੜੀਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦਸਿਆ ਕਿ 30 ਦੇ ਕਰੀਬ ਮੱਝਾਂ, ਬਕਰੀਆਂ ਅੱਗ ਦੀ ਲਪੇਟ ’ਚ ਆ ਗਈ ਹਨ, ਜਿਸ ’ਚੋਂ ਕਈਆਂ ਦੀ ਮੌਤ ਵੀ ਹੋ ਗਈ ਹੈ। ਇਸ ਤੋਂ ਇਲਾਵਾ ਪਰਿਵਾਰਾਂ ਦਾ ਸਾਰਾ ਸਾਮਾਨ ਸਮੇਤ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਅਤੇ ਹੋਰ ਵੀ ਮਾਲੀ ਨੁਕਸਾਨ ਹੋਇਆ ਹੋ ਗਿਆ ਹੈ।