ਗੋਤਾਖੋਰ ਪ੍ਰਗਟ ਸਿੰਘ ਨੂੰ ਸ਼ੱਕ, ਪੁਲਿਸ ਨੇ ਨਹੀਂ ਸੁੱਟੀ ਨਹਿਰ ਚ ਜਸਪਾਲ ਸਿੰਘ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਜ਼ਾਨਾ ਸਪੋਕਸਮੈਨ ਦੇ ਖਾਸ ਰਿਪੋਟਰ ਸੁਨੀਲ ਜਿੰਦਲ ਨੇ ਮਸ਼ਹੂਰ ਗੋਤਾਖ਼ੋਰ ਪ੍ਰਗਟ ਸਿੰਘ ਨਾਲ ਜਸਪਾਲ ਸਿੰਘ ਦੀ ਮੌਤ ਬਾਰੇ ਗੱਲ ਬਾਤ ਕੀਤੀ

Jaspal Singh

ਰੋਜ਼ਾਨਾ ਸਪੋਕਸਮੈਨ ਦੇ ਕੋਟਕਪੂਰਾ ਤੋਂ ਖਾਸ ਰਿਪੋਟਰ ਸੁਨੀਲ ਜਿੰਦਲ ਨੇ ਮਸ਼ਹੂਰ ਗੋਤਾਖ਼ੋਰ ਪ੍ਰਗਟ ਸਿੰਘ ਨਾਲ ਜਸਪਾਲ ਸਿੰਘ ਦੀ ਮੌਤ ਬਾਰੇ ਗੱਲ ਬਾਤ ਕੀਤੀ ਇਸ ਗੱਲਬਾਤ ਦੌਰਾਨ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਕੇਸ ਦੀ ਕਾਰਵਾਈ ਕਰਨ ਲਈ ਇਕ ਖਾਸ ਆਧਾਰ ਹੋਣਾ ਚਾਹੀਦਾ ਹੈ। ਜਸਪਾਲ ਸਿੰਘ ਦੇ ਕੇਸ ਨੂੰ ਲੈ ਕੇ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਦੀ ਲਾਸ਼ ਨੂੰ ਲੱਭਣ ਲਈ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਲਾਸ਼ ਨੂੰ ਕਿਸ ਤਰੀਕੇ ਨਾਲ ਸੁੱਟਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਲਾਸ਼ ਨੂੰ ਨਹਿਰ ਵਿਚ ਸੁੱਟਣ ਦੇ 25 ਤੋਂ ਜ਼ਿਆਦਾ ਤਰੀਕੇ ਹਨ ਪਰ 5 ਖ਼ਾਸ ਤਰੀਕੇ ਹਨ

ਜਿਸ ਦੌਰਾਨ ਲਾਸ਼ ਨੂੰ ਨਹਿਰ ਵਿਚ ਸੁੱਟਿਆ ਜਾ ਸਕਦਾ ਹੈ ਜਿਵੇਂ ਟੋਟੇ ਕਰ ਕੇ ਸੁੱਟਣਾ,ਵਜ਼ਨ ਬੰਨ੍ਹ ਕੇ ਸੁੱਟਣਾ, ਲੋਹਾ ਬੰਨ੍ਹ ਕੇ ਸੁੱਟਣਾ ਅਤੇ ਬੋਰੀ ਵਿਚ ਬੰਨ੍ਹ ਕੇ ਸੁੱਟਣਾ ਪ੍ਰਗਟ ਸਿੰਘ ਨੇ ਨਾਲ ਇਹ ਵੀ ਕਿਹਾ ਜਸਪਾਲ ਸਿੰਘ ਦੀ ਲਾਸ਼ ਨੂੰ ਸੁੱਟਿਆ ਵੀ ਗਿਆ ਹੈ ਕਿ ਨਹੀਂ। ਪ੍ਰਗਟ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਦੱਸਿਆ ਹੈ ਕਿ ਜਸਪਾਲ ਦੀ ਲਾਸ਼ ਨੂੰ ਸਿੱਧਾ ਹੀ ਨਹੀਂ ਸੁੱਟਿਆ ਗਿਆ। ਦੱਸ ਦਈਏ ਕਿ ਪ੍ਰਗਟ ਸਿੰਘ ਜਸਪਾਲ ਸਿੰਘ ਦੀ ਲਾਸ਼ ਨੂੰ ਲੱਭਣ ਲਈ ਸਾਰੀਆਂ ਨਹਿਰਾਂ ਵਿਚ ਜਾ ਕੇ ਤਲਾਸ਼ੀ ਲੈ ਰਹੇ ਹਨ। ਪ੍ਰਗਟ ਸਿਂਘ ਦਾ ਕਹਿਣਾ ਹੈ ਕਿ ਉਹ ਜਸਪਾਲ ਸਿੰਘ ਦੇ ਪਰਵਾਰ ਦੀ ਲਾਸ਼ ਲੱਭਣ ਵਿਚ ਪੂਰੀ ਮਦਦ ਕਰਨਗੇ।