ਕਰੋਨਾ ਕੇਸਾਂ ਨੇ ਫਿਰ ਫੜੀ ਰਫ਼ਤਾਰ, ਅੱਜ ਜਲੰਧਰ ਚੋਂ ਆਏ 10 ਨਵੇ ਮਾਮਲੇ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜੀ ਫੜ ਲਈ ਹੈ। ਇਸੇ ਤਹਿਤ ਅੱਜ ਪੰਜਾਬ ਦੇ ਜਲੰਧਰ ਵਿਚੋਂ 10 ਨਵੇਂ ਕਰੋਨਾ ਵਾਇਰਸ ਕੇਸ ਦਰਜ਼ ਹੋਏ ਹਨ

Corona Virus

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜੀ ਫੜ ਲਈ ਹੈ। ਇਸੇ ਤਹਿਤ ਅੱਜ ਪੰਜਾਬ ਦੇ ਜਲੰਧਰ ਵਿਚੋਂ 10 ਨਵੇਂ ਕਰੋਨਾ ਵਾਇਰਸ ਕੇਸ ਦਰਜ਼ ਹੋਏ ਹਨ। ਇਸ ਦੇ ਨਾਲ ਹੀ ਹਾਲ ਹੀ ਵਿਚ ਤਿੰਨ ਐਨਆਰਆਈ ਵੀ ਕਰੋਨਾ ਪੌਜਟਿਵ ਪਾਏ ਗਏ ਹਨ। ਜੋ ਕਿ ਕੁਵੈਤ ਤੋਂ ਵਾਪਿਸ ਪਰਤੇ ਸਨ।

ਇਨ੍ਹਾਂ ਨਵੇਂ ਕੇਸਾਂ ਦੇ ਸਾਹਮਣੇ ਆਉਂਣ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ 257 ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਤੱਕ ਸੂਬੇ ਅੰਦਰ 2263 ਕਰੋਨਾ ਵਾਇਰਸ ਦੇ ਕੇਸ ਦਰਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚ 45 ਲੋਕਾਂ ਦੀ ਇਸ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਸੂਬੇ ਵਿਚ 2000  ਦੇ ਕਰੀਬ ਲੋਕਾਂ ਨੇ ਇਸ ਮਹਾਂਮਾਰੀ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਕਰੋਨ ਵਾਇਰਸ ਦੇ ਵਿਚ ਰਿਕਵਰੀ ਰੇਟ ਕਾਫੀ ਹਾਂ-ਪੱਖੀ ਹੈ ਇਸ ਤੋਂ ਇਲਾਵਾ ਦੇਸ਼ ਵਿਚ ਕਰੋਨਾ ਵਾਇਰਸ ਤੇ ਨਕੇਲ ਪਾਉਂਣ ਲਈ ਲੋਕਡਾਊਨ 5.0 ਚੱਲ ਰਿਹਾ ਹੈ ਜਿਸ ਵਿਚ ਪਹਿਲਾਂ ਦੇ ਮੁਕਾਬਲੇ ਕਾਫੀ ਰਿਆਤਾਂ ਦਿੱਤੀਆਂ ਜਾ ਰਹੀਆਂ ਹਨ।