ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਮੀਂਹ ਤੇ ਗੜੇਮਾਰੀ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ ਹੈ।

Rain In Punjab

ਚੰਡੀਗੜ੍ਹ: ਪੰਜਾਬ ਵਿਚ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਖ਼ਬਰ ਸਾਹਮਣੇ ਆਈ ਹੈ। ਭਾਰੀ ਬਾਰਿਸ਼ ਦੇ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

ਜ਼ਿਲ੍ਹਾ ਅੰਮ੍ਰਿਤਸਰ ਅਤੇ ਰੋਪੜ ਸਮੇਤ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ।ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਦੋ ਘੰਟਿਆਂ ਵਿਚ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਤੂਫਾਨ ਅਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਅਨੁਸਾਰ, ਉੱਤਰ ਪ੍ਰਦੇਸ਼ ਵਿਚ ਸ਼ਾਮਲੀ, ਬਾਗਪਤ, ਗਾਜ਼ੀਆਬਾਦ, ਮੋਦੀਨਗਰ, ਮੇਰਠ ਅਤੇ ਦਿੱਲੀ ਤੋਂ ਇਲਾਵਾ ਹਰਿਆਣਾ ਵਿਚ ਕਰਨਾਲ, ਸੋਨੀਪਤ ਅਤੇ ਪਾਣੀਪਤ ਵਿਚ ਅਗਲੇ ਦੋ ਘੰਟਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਅੱਜ ਸੰਤ ਰਵਿਦਾਸ ਨਗਰ, ਮਿਰਜ਼ਾਪੁਰ, ਵਾਰਾਣਸੀ, ਸੋਨਭੱਦਰ, ਚੰਦੌਲੀ, ਗਾਜ਼ੀਪੁਰ, ਲਲਿਤਪੁਰ, ਝਾਂਸੀ, ਮਹੋਬਾ, ਸਹਾਰਨਪੁਰ ਅਤੇ ਸ਼ਾਮਲੀ ਵਿਖੇ ਅਗਲੇ ਕੁਝ ਘੰਟਿਆਂ ਦੇ ਦੌਰਾਨ ਗਰਜ ਅਤੇ ਤੂਫਾਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਮੁਜ਼ੱਫਰਨਗਰ, ਬਾਗਪਤ, ਮੇਰਠ, ਗੌਤਮ ਬੁਧਨਗਰ, ਗਾਜ਼ੀਆਬਾਦ, ਬੁਲੰਦਸ਼ਹਿਰ, ਹਾਪੁਰ, ਅਮਰੋਹਾ, ਬਿਜਨੌਰ, ਅਲੀਗੜ, ਮਥੁਰਾ, ਸਾਂਭਲ, ਬਦੌਣ, ਹਥਰਾਸ, ਮੁਰਾਦਾਬਾਦ, ਕਾਨਪੁਰ ਜ਼ਿਲੇ ਅਤੇ ਆਸ ਪਾਸ ਦੇ ਇਲਾਕਿਆਂ ਲਈ ਵੀ ਗਰਜ ਅਤੇ ਧੂੜ ਭਰੇ ਤੂਫਾਨ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦਿੱਲੀ ਵਿਚ ਹਲਕੀ ਬਾਰਸ਼ ਜਾਂ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ।