ਫਿਰੋਜ਼ਪੁਰ 'ਚ ਫੜੀ ਨਾਜਾਇਜ਼ ਸ਼ਰਾਬ ਦੀ ਭੱਠੀ, 3000 ਲੀਟਰ ਲਾਹਣ ਤੇ 135 ਬੋਤਲਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੂੰ ਦੇਖ ਕੇ ਭੱਜੇ ਮੁਲਜ਼ਮ

photo

 

ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਤਲੁਜ ਦਰਿਆ ਦੇ ਕੰਢੇ ਇਕ ਗੈਰ-ਕਾਨੂੰਨੀ ਸ਼ਰਾਬ ਦੀ ਭੱਠੀ ਫੜੀ ਗਈ ਹੈ। ਝਾੜੀਆਂ ਦੀ ਆੜ ਹੇਠ ਨਾਜਾਇਜ਼ ਸ਼ਰਾਬ ਬਣਾਈ ਜਾ ਰਹੀ ਸੀ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਤਸਕਰ 3000 ਲੀਟਰ ਲਾਹਣ, 135 ਬੋਤਲਾਂ ਸ਼ਰਾਬ ਅਤੇ ਭੱਠੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਨੇ ਪ੍ਰਕਾਸ਼ ਸਿੰਘ, ਅਨੂਪ ਸਿੰਘ, ਪ੍ਰੀਤਮ ਸਿੰਘ ਅਤੇ ਮੇਜਰ ਸਿੰਘ ਸਾਰੇ ਵਾਸੀ ਝੁੱਗੇ ਨਿਹੰਗਾ ਜ਼ਿਲ੍ਹਾ ਫਿਰੋਜ਼ਪੁਰ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਸ੍ਰੀਲੰਕਾ: DRI ਨੇ ਸਮੁੰਦਰ 'ਚ ਸੁੱਟਿਆ 32 ਕਿਲੋ ਸੋਨਾ ਕੀਤਾ ਬਰਾਮਦ

ਫ਼ਿਰੋਜ਼ਪੁਰ ਸਦਰ ਥਾਣੇ ਦੇ ਏ.ਐਸ.ਆਈ ਰਾਜਵੰਤ ਕੌਰ ਨੇ ਦਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬਕਾਇਦਾ ਗਸ਼ਤ 'ਤੇ ਸਰਹੱਦੀ ਪਿੰਡ ਚੰਦੀਵਾਲਾ ਵਿਖੇ ਪਹੁੰਚੇ ਹੋਏ ਸਨ। ਇਥੇ ਮੁਖਬਰ ਨੇ ਸੂਚਨਾ ਦਿਤੀ ਕਿ ਪ੍ਰਕਾਸ਼, ਅਨੂਪ, ਪ੍ਰੀਤਮ ਅਤੇ ਮੇਜਰ ਨਾਜਾਇਜ਼ ਸ਼ਰਾਬ ਬਣਾ ਕੇ ਵੇਚਦੇ ਹਨ। ਇਸ ਸਮੇਂ ਵੀ ਉਹ ਪਿੰਡ ਖੁੱਦਰ ਗੱਟੀ ਨੇੜੇ ਦਰਿਆ ਦੇ ਕੰਢੇ ਸ਼ਰਾਬ ਬਣਾ ਰਹੇ ਹਨ।

ਇਹ ਵੀ ਪੜ੍ਹੋ: ਲੋਕਾਂ ਦੇ ਸੈਰ-ਸਪਾਟੇ ਨੇ ਵਧਾਈ ਰੇਲਵੇ ਦੀ ਕਮਾਈ, ਰੇਲਵੇ ਨੇ ਮਈ 'ਚ ਯਾਤਰੀਆਂ ਤੋਂ ਕਮਾਏ 987.38 ਕਰੋੜ ਰੁਪਏ

ਉਕਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਛਾਪੇਮਾਰੀ ਕੀਤੀ ਤਾਂ ਓਰੋਪੀ ਉਥੋਂ ਪਹਿਲਾਂ ਹੀ ਭੱਜ ਗਏ ਸਨ ਪਰ ਉਥੋਂ ਸ਼ਰਾਬ ਵਾਲੀ ਭੱਠੀ, ਲਾਹਣ ਅਤੇ ਬੋਤਲਾਂ ਬਰਾਮਦ ਹੋਈਆਂ।