ਦਸ ਰੋਜ਼ਾ ਗਤਕਾ ਸਿਖਲਾਈ ਕੈਂਪ ਸ਼ੁਰੂ
ਸਾਹਿਬ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਦੀ ਯਾਦ ਨੂੰ.........
ਗੜ੍ਹਦੀਵਾਲਾ : ਸਾਹਿਬ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਦੀ ਯਾਦ ਨੂੰ ਸਮਰਪਤ ਦਸ ਰੋਜ਼ਾ ਗਤਕਾ ਰੀਫ਼ਰੈਸ਼ਰ ਕੋਰਸ ਪਿੰਡ ਚਾਂਗ ਬਸੋਆ ਵਿਖੇ ਆਰੰਭ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਗੁਰਬਾਣੀ ਸਾਗਰ ਪਿੰਡ ਚਾਗ ਬਸੋਆ ਦੇ ਪ੍ਰਬੰਧਕਾਂ ਨੇ ਦਸਿਆ ਕਿ ਗੱਤਕਾ ਸਿਖਲਈ ਕੈਂਪ ਵਿਚ ਜ਼ਿਲ੍ਹਾ ਗਤਕਾ ਹੁਸ਼ਿਆਰਪੁਰ ਦੇ ਕੋਚ ਬੱਚਿਆਂ ਨੂੰ ਗਤਕਾ ਸਿਖਲਾਈ ਦੇਣਗੇ। ਇਸ ਸਮੇਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕਥਾਵਾਚਕ ਅਤੇ ਪਰਚਾਰਕ ਗੁਰਨਾਮ ਸਿੰਘ ਸਹੋਤਾਂ ਨੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਬੱਚਿਆਂ ਨੂੰ ਦਿਤੀ।
ਇਸ ਸਿਖਲਾਈ ਕੈਂਪ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਗਤਕਾ ਅਕੈਡਮੀ ਨੈਸ਼ਨਲ ਗੱਤਕਾ ਕੋਚ ਵਿਜੇ ਪ੍ਰਤਾਪ ਸਿੰਘ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਵਿਸ਼ੇਸ਼ ਯੋਗਦਾਨ ਦੇ ਰਹੇ ਹਨ । ਇਸ ਮੌਕੇ ਪ੍ਰਧਾਨ ਜੁਝਾਰ ਸਿੰਘ, ਮੀਤ ਪ੍ਰਧਾਨ ਮਦਨ ਸਿੰਘ , ਸੈਕਟਰੀ ਬਲਦੇਵ ਸਿੰਘ, ਕੈਸ਼ੀਅਰ ਹਰਰਾਜ ਸਿੰਘ, ਮਨਜੀਤ ਕੌਰ, ਪੁਸ਼ਪ ਕੌਰ, ਅਜੀਤ ਕੌਰ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਕੌਰ ਆਦਿ ਸਮੇਤ ਅਨੇਕਾ ਪਿੰਡ ਵਾਸੀ ਹਾਜ਼ਰ ਸਨ।