ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਪਾਕਿ ਝੰਡੇ ਵਾਲੀ ਸਿੱਧੂ ਦੀ ਤਸਵੀਰ

ਏਜੰਸੀ

ਖ਼ਬਰਾਂ, ਪੰਜਾਬ

ਅਪਣੀ ਬੇਬਾਕ ਬਿਆਨਬਾਜ਼ੀ ਲਈ ਚਰਚਾ ਵਿਚ ਰਹਿਣ ਵਾਲੇ ਪੰਜਾਬ ਕੈਬਨਿਟ ਮੰਤਰੀ...

Navjot Singh Sidhu

ਜਲੰਧਰ : ਅਪਣੀ ਬੇਬਾਕ ਬਿਆਨਬਾਜ਼ੀ ਲਈ ਚਰਚਾ ਵਿਚ ਰਹਿਣ ਵਾਲੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਇਸ ਵਾਰ ਉਹ ਕਿਸੇ ਮੰਤਰੀ ਅਹੁਦੇ ਜਾਂ ਬਿਆਨ ਨੂੰ ਲੈ ਕੇ ਨਹੀਂ ਸਗੋਂ ਆਪਣੀ ਇਕ ਤਸਵੀਰ ਨੂੰ ਲੈ ਕੇ ਸੁਰਖੀਆਂ ਵਿਚ ਉਤਰੇ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਦੇ ਝੰਡੇ ਵਾਲੀ ਦਸਤਾਰ ਬੰਨ੍ਹੀ ਹੋਈ ਹੈ। ਉਨ੍ਹਾਂ ਦੀ ਪੱਗ ‘ਤੇ ਚੰਦ-ਸਿਤਾਰੇ ਬਣੇ ਹੋਏ ਸਾਫ਼ ਦਿਖ ਰਹੇ ਹਨ।

ਸਿੱਧੂ ਦੀ ਇਹ ਤਸਵੀਰ ਪਾਕਿਸਤਾਨ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਆਪਣੀ ਫੇਸਬੁੱਕ ‘ਤੇ ਸਾਂਝੀ ਕੀਤੀ ਹੈ। ਗੋਪਾਲ ਸਿੰਘ ਚਾਵਲਾ ਨੇ ਤਸਵੀਰ ਸਾਂਝੀ ਕਰਦੇ ਹੋਏ ਲੋਕਾਂ ਨੂੰ ਵੀ ਇਸ ਤਸਵੀਰ ਨੂੰ ਸ਼ੇਅਰ ਕਰਨ ਲਈ ਕਿਹਾ ਹੈ। ਹਾਲਾਂਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਇਹ ਤਾਂ ਸਾਫ਼ ਨਹੀਂ ਹੋ ਸਕਿਆ ਪਰ ਅਜਿਹਾ ਲਗਦਾ ਹੈ ਕਿ ਇੰਝ ਕਰਕੇ ਉਹ ਖ਼ਬਰਾਂ ਵਿਚ ਬਣੇ ਰਹਿਣਾ ਚਾਹੁੰਦੇ ਹਨ। ਸਿੱਧੂ ਦੀ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜੰਗ ਛਿੜ ਗਈ ਹੈ।

ਤਸਵੀਰ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਅਤੇ ਸਿੱਖ ਭਾਈਚਾਰੇ ਦਾ ਲੋਕ ਉਨ੍ਹਾਂ ਨੂੰ ਜਮ ਕੇ ਟਰੋਲ ਕਰ ਰਹੇ ਹਨ, ਉਥੇ ਹੀ ਸਿੱਧੂ ਦੇ ਸਮਰਥਕ ਇਸ ਨੂੰ ਉਨ੍ਹਾਂ ਵਿਰੁੱਧ ਕੋਈ ਚਾਲ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਪਾਕਿਸਤਾਨ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਗਲੇ ਲਗਾਉਣ ਅਤੇ ਗੋਪਾਲ ਸਿੰਘ ਚਾਵਲਾ ਦੇ ਨਾਲ ਤਸਵੀਰਾਂ ਖਿਚਵਾਉਣ ਤੋਂ ਬਾਅਦ ਸਿੱਧੂ ਦੀ ਜਮ ਕੇ ਆਲੋਚਨਾ ਹੋਈ ਸੀ।

ਸਿੱਧੂ ਉਸ ਸਮੇਂ ਪਾਕਿਸਤਾਨ ਗਏ ਸਨ ਜਦੋਂ ਭਾਰਤ ਦੇ ਕਈ ਜਵਾਨ ਸਰਹੱਦ ਉਤੇ ਪਾਕਿ ਗੋਲੀਬਾਰੀ ਵਿਚ ਸ਼ਹੀਦ ਹੋਏ ਸਨ। ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਖਿਚਵਾਉਣ ਦੇ ਮਾਮਲੇ ਉਤੇ ਸਿੱਧੂ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਜਾਣਦੇ ਨਹੀਂ ਸਨ ਅਤੇ ਪਾਕਿਸਤਾਨ ਵਿਚ ਹਜ਼ਾਰਾਂ ਲੋਕਾਂ ਨ  ਉਨ੍ਹਾਂ ਦਾਂ ਤਸਵੀਰਾਂ ਖਿੱਚੀਆਂ ਸਨ।

ਗੋਪਾਲ ਸਿੰਘ ਚਾਵਲਾ

ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਨ। ਚਾਵਲਾ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਕਰੀਬੀ ਮੰਨੇ ਜਾਂਦੇ ਹਨ। ਗੋਪਾਲ ਸਿੰਘ ਚਾਵਲਾ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਅਤੇ ਲਸ਼ਕਰ-ਏ-ਤਾਇਬਾ ਚੀਫ਼ ਹਾਫ਼ਿਜ਼ ਸਈਦ ਦੇ ਨਾਲ ਮਿਲ ਕੇ ਪੰਜਾਬ ਵਿਚ ਅਤਿਵਾਦ ਫ਼ੈਲਾਉਣ ਦੀ ਸਾਜਿਸ਼ ਰਚਦੇ ਹਨ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਹਾਫ਼ਿਜ਼ ਸਈਦ ਨਾਲ ਚਾਵਲਾ ਦੀ ਤਸਵੀਰ ਜਾਂਚ ਏਜੰਸੀਆਂ ਦੇ ਹੱਥ ਲੱਗੀ ਸੀ।