ਸੰਨੀ ਦਿਓਲ ਵੱਲੋਂ ਗੁਰਦਾਸਪੁਰ ਵਿਚ ਪ੍ਰਤੀਨਿਧੀ ਰੱਖਣ 'ਤੇ ਖੜ੍ਹਾ ਹੋਇਆ ਵਿਵਾਦ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੇ ਕੀਤਾ ਸਖ਼ਤ ਵਿਰੋਧ

Sunny deol statement extremely unfortunate to see a controversy on pa

ਗੁਰਦਾਸਪੁਰ: ਗੁਰਦਾਸਪੁਰ ਤੋਂ ਸੰਸਦ ਅਤੇ ਅਦਾਕਾਰ ਸੰਨੀ ਦਿਓਲ ਨੇ ਸਕਰੀਨਪਲੇ ਰਾਈਟਰ ਗੁਰਪ੍ਰੀਤ ਸਿੰਘ ਫਲਹੇਰੀ ਨੂੰ ਅਪਣਾ ਪ੍ਰਤੀਨਿਧੀ ਨਿਯੁਕਤ ਕਰ ਕੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਮਾਮਲੇ ਦਾ ਵਾਧਾ ਹੁੰਦਾ ਦੇਖ ਸੰਨੀ ਦਿਓਲ ਨੇ ਨਵਾਂ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਮਾਮਲੇ 'ਤੇ ਵਿਵਾਦ ਤੋਂ ਉਹ ਦੁੱਖੀ ਹੈ। ਗੁਰਦਾਸਪੁਰ ਲਈ ਪੂਰੀ ਤਰ੍ਹਾਂ ਤੋਂ ਸਮਰਪਿਤ ਹੈ। ਦਿਓਲ ਦਾ ਕਹਿਣਾ ਹੈ ਕਿ ਇਸ ਨੂੰ ਬੇਕਾਰ ਵਿਚ ਹੀ ਮੁੱਦਾ ਬਣਾਇਆ ਜਾ ਰਿਹਾ ਹੈ।

ਰਾਜ ਦੇ ਇਕ ਸੀਨੀਅਰ ਭਾਜਪਾ ਆਗੂ ਨੇ ਆਈਏਐਨਐਲ ਨੂੰ ਕਿਹਾ ਪਲਹੇਰੀ ਦੀ ਨਿਯੁਤਕੀ ਸਾਫ਼ ਸੰਕੇਤ ਹੈ ਕਿ ਉਹਨਾਂ ਨੂੰ ਦਿਓਲ ਵੱਲੋਂ ਬੈਠਕ ਦੀ ਪ੍ਰਧਾਨਗੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਸਪਾਂਸਰ ਯੋਜਨਾਵਾਂ ਦੀ ਸਮੀਖਿਆ ਬੈਠਕਾਂ ਵੀ ਸ਼ਾਮਲ ਹਨ।

ਉਹਨਾਂ ਨੇ ਕਿਹਾ ਕਿ ਦਿਓਲ ਨੇ ਇਹ ਸਹੀ ਨਹੀਂ ਕੀਤਾ ਕਿਉਂ ਕਿ ਉਹ ਜਨਤਾ ਲਈ ਜਵਾਬਦੇਹ ਹਨ ਜਿਹਨਾਂ ਨੇ ਵੋਟਾਂ ਦਿੱਤੀਆਂ ਹਨ। ਸੰਨੀ ਦਿਓਲ ਨੇ ਕਿਹਾ ਕਿ ਉਸ ਨੇ ਗੁਰਦਾਸਪੁਰ ਵਿਚ ਅਪਣੇ ਆਫ਼ਿਸ ਲਈ ਨਿਜੀ ਸਹਾਇਕ ਨਿਯੁਕਤ ਕੀਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂ ਕਿ ਜੇ ਉਹ ਸੰਸਦ ਲਈ ਜਾਂ ਹੋਰ ਕੰਮ ਲਈ ਬਾਹਰ ਜਾਂਦਾ ਹੈ ਤਾਂ ਗੁਰਦਾਸਪੁਰ ਵਿਚ ਕੋਈ ਕੰਮ ਨਾ ਰੁਕੇ।