ਭਾਜਪਾ ਦੇ ਸੰਨੀ ਦਿਓਲ ਫਸੇ ਨਵੀਂ ਮੁਸੀਬਤ ‘ਚ
ਗੁਰਦਾਸਪੁਰ ਦੀ ਲੋਕ ਸਭਾ ਸੀਟ ਵੱਡੇ ਫ਼ਰਕ ਨਾਲ ਫ਼ਤਿਹ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ...
ਚੰਡੀਗੜ੍ਹ: ਗੁਰਦਾਸਪੁਰ ਦੀ ਲੋਕ ਸਭਾ ਸੀਟ ਵੱਡੇ ਫ਼ਰਕ ਨਾਲ ਫ਼ਤਿਹ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ। ਇਹ ਵਿਵਾਦ ਚੋਣਾਂ ‘ਤੇ ਕੀਤੇ ਗਏ ਵਾਧੂ ਖ਼ਰਚ ਨੂੰ ਲੈ ਕੇ ਪੈਦਾ ਹੋਇਆ ਹੈ। ਦਰਅਸਲ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਕੁੱਲ ਖਰਚ ਦੀ ਹੱਦ 70 ਲੱਖ ਰੁਪਏ ਤੈਅ ਕੀਤੀ ਸੀ। ਕਿਹਾ ਗਿਆ ਸੀ ਕਿ 70 ਲੱਖ ਤੋਂ ਵਾਧੂ ਖਰਚ ਸਾਬਤ ਹੋਣ ‘ਤੇ ਸੰਬੰਧਤ ਉਮੀਦਵਾਰ ਵਿਰੁੱਧ ਸਖ਼ਤ ਕਾਰਵਾਈ ਨੂੰ ਜੇਤੂ ਐਲਾਨਿਆ ਜਾ ਸਕਦਾ ਹੈ।
ਗੁਰਦਾਸਪੁਰ ਸੀਟ ‘ਤੇ ਚੋਣ ਲੜ ਕੇ ਜਿੱਤ ਹਾਸਲ ਕਰਨ ਵਾਲੇ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਚੋਣ ਖਰਚ 86 ਲੱਖ ਰੁਪਏ ਤੋਂ ਵਧ ਪਾਇਆ ਗਿਆ ਹੈ। ਚੋਣ ਖਰਚ ਦਾ ਹਿਸਾਬ ਲਗਾਉ ‘ਚ ਜੁਟੇ ਆਬਜ਼ਰਵਰਾਂ ਨੇ ਸੰਨੀ ਦਿਓਲ ਤੋਂ ਚੋਣਾਂ ਵਿਚ ਖਰਚ ਕੀਤੇ ਗਏ ਪੈਸਿਆਂ ਦੀ ਦੁਬਾਰਾ ਡਿਟੇਲ ਮੰਗੀ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਡੀਸੀ ਨੇ ਸੰਨੀ ਦਿਓਲ ਨੂੰ ਨੋਟਿਸ ਜਾਰੀ ਕਰਕੇ ਚੋਣ ਖਰਚ ਦਾ ਹਿਸਾਬ ਕਿਤਾਬ ਦੇਣ ਲਈ ਕਿਹਾ ਸੀ। ਦੂਜੇ ਪਾਸੇ ਸੰਨੀ ਦਿਓਲ ਦੇ ਲੀਗਲ ਐਡਵਾਈਜ਼ਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਲਾਇੰਟ ਦੇ ਚੋਣ ਖਰਚ ਦਾ ਹਿਸਾਬ ਕਿਤਾਬ ਲਗਾਉਣ ਵਿਚ ਚੋਣ ਕਮਿਸ਼ਨ ਦੀ ਟੀਮ ਤੋਂ ਚੂਕ ਹੋਈ ਹੈ।
ਚੋਣ ਐਕਸਪੈਂਡੀਚਰ ਜਾਂਚ ਰਹੇ ਆਬਜ਼ਰਵਰਾਂ ਨੂੰ ਸਹੀ ਖਰਚ ਦੀ ਡਿਟੇਲ ਦੇ ਦਿੱਤਾ ਜਾਵੇਗੀ। ਮੰਗਲਵਾਰ ਨੂੰ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਖਰਚ ਆਬਜ਼ਰਵਰ ਪਹੁੰਚੇ ਤੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਗੁਰਦਾਸਪੁਰ ਹਲਕੇ ਵਿਚ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਾ ਸ਼ਾਮਲ ਹੈ। ਦੋਵੇਂ ਜ਼ਿਲ੍ਹਿਆਂ ਵਿਚ ਭਾਜਪਾ, ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਖਰਚ ਵੱਖ-ਵੱਖ ਜੋੜ ਕੇ ਕੰਪਾਇਲ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਅਜੇ ਧਰਮਿੰਦਰ ਉਰਫ਼ ਸੰਨੀ ਦਿਓਲ ਦਾ ਖਰਚ 86 ਲੱਖ ਤੋਂ ਵੱਧ ਪਾਇਆ ਗਿਆ ਹੈ।
ਸੰਨੀ ਤੋਂ ਹਾਰਨ ਵਾਲੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ 63 ਲੱਖ, ਆਪ ਦੇ ਪੀਟਰ ਮਸੀਹ ਨੇ 7 ਲੱਖ 65 ਹਜ਼ਾਰ, ਲਾਲਚੰਦ ਕਟਾਰੂਚੱਕ ਨੇ 9 ਲੱਖ 62 ਹਜ਼ਾਰ, ਸ਼ਾਰਦਾ ਨੇ 51,600 ਅਤੇ ਪ੍ਰੀਤਮ ਸਿੰਘ ਨੇ 1 ਲੱਖ 13 ਹਜ਼ਾਰ ਰੁਪਏ ਖਰਚ ਕੀਤੇ ਹਨ।