DGP ਵੀਕੇ ਭਾਵਰਾ ਦੀ ਛੁੱਟੀ ਹੋਈ ਮਨਜ਼ੂਰ, ਪੰਜਾਬ ਨੂੰ ਮਿਲੇਗਾ ਨਵਾਂ DGP

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣਕਾਰੀ ਅਨੁਸਾਰ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਅਰਜ਼ੀ ਦੇਣ ਤੋਂ ਬਾਅਦ ਵੀਕੇ ਭਾਵਰਾ ਨੇ 2 ਮਹੀਨੇ ਦੀ ਛੁੱਟੀ ਲਈ ਅਪਲਾਈ ਕਰ ਦਿੱਤਾ ਸੀ।

Punjab DGP VK Bhawra on two-month leave



ਚੰਡੀਗੜ੍ਹ: ਪੰਜਾਬ ਨੂੰ ਜਲਦੀ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ ਮਿਲੇਗਾ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰ ਜਾਣਗੇ। ਮਹੀਨੇ ਦੀ ਛੁੱਟੀ ’ਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਛੁੱਟੀ ਨੂੰ ਮਨਜ਼ੂਰ ਕਰ ਲਿਆ ਹੈ। ਵੀਕੇ ਭਾਵਰਾ ਦੇ ਛੁੱਟੀ 'ਤੇ ਜਾਣ ਮਗਰੋਂ ਪੰਜਾਬ ਨੂੰ ਜਲਦ ਹੀ ਕਾਰਜਕਾਰੀ ਡੀਜੀਪੀ ਮਿਲ ਜਾਵੇਗਾ। ਜਾਣਕਾਰੀ ਅਨੁਸਾਰ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਅਰਜ਼ੀ ਦੇਣ ਤੋਂ ਬਾਅਦ ਵੀਕੇ ਭਾਵਰਾ ਨੇ 2 ਮਹੀਨੇ ਦੀ ਛੁੱਟੀ ਲਈ ਅਪਲਾਈ ਕਰ ਦਿੱਤਾ ਸੀ।

DGP VK Bhawra

ਇਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿਚ ਡੀਜੀਪੀ ਸ਼ਰਦ ਸੱਤਿਆ ਚੌਹਾਨ ਅਤੇ ਸੰਜੀਵ ਕਾਲੜਾ ਦੇ ਨਾਂ ਵੀ ਚਰਚਾ ਵਿਚ ਹਨ। ਸੰਭਾਵਨਾ ਹੈ ਕਿ ਆਉਂਦੇ ਦਿਨਾਂ ਵਿਚ ਪੰਜਾਬ ਨੂੰ ਕਾਰਜਕਾਰੀ ਡੀਜੀਪੀ ਮਿਲ ਜਾਵੇਗਾ। ਸੂਤਰਾਂ ਮੁਤਾਬਕ DGP ਦੀ ਨਿਯੁਕਤੀ ਲਈ 30 ਸਾਲ ਦੀ ਸੇਵਾ ਕਾਲ ਦੀ ਸ਼ਰਤ ਪੂਰੀ ਹੋਣੀ ਜ਼ਰੂਰੀ ਹੈ। ਇਸੇ ਸ਼ਰਤ ਦੇ ਆਧਾਰ ’ਤੇ ਸੂਬਾ ਸਰਕਾਰਾਂ UPSC ਨੂੰ ਪੈਨਲ ਭੇਜਦੀਆਂ ਹਨ।