ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਿੱਠੀ ਵਿਚ ਕੁਝ ਲਿਖਿਆ ਨਹੀਂ ਹੋਇਆ ਹੈ। ਚਿੱਠੀ ਵਿਚ ਤਸਵੀਰਾਂ ਬਣਾਈਆਂ ਹਨ।

Union minister Som Parkash receives threat letter

 

ਚੰਡੀਗੜ੍ਹ :  ਕੇਂਦਰ ਰਾਜ ਮੰਤਰੀ  ਸੋਮ ਪ੍ਰਕਾਸ਼ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਚਿੱਠੀ ਉਨ੍ਹਾਂ ਦੀ ਮੁਹਾਲੀ ਸਥਿਤ ਕੋਠੀ ਵਿਚ ਚਿੱਠੀ ਆਈ ਹੈ। ਕੇਂਦਰੀ ਮੰਤਰੀ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਹੈ। ਦੱਸ ਦਈਏ ਕਿ ਚਿੱਠੀ ਵਿਚ ਕੁਝ ਲਿਖਿਆ ਨਹੀਂ ਹੋਇਆ ਹੈ। ਚਿੱਠੀ ਵਿਚ ਤਸਵੀਰਾਂ ਬਣਾਈਆਂ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।


Photo

ਪੁਲਿਸ ਤੋਂ ਪਤਾ ਲੱਗਿਆ ਹੈ ਕਿ ਇਹ ਮਾਮਲਾ 30 ਜੂਨ ਰਾਤ ਕਰੀਬ 8.30 ਵਜੇ ਦਾ ਹੈ। ਮੰਤਰੀ ਦੇ ਘਰ ਤੋਂ ਕੁਝ ਦੂਰੀ 'ਤੇ ਪੀਜੀ 'ਚ ਰਹਿਣ ਵਾਲੀ ਇਕ ਲੜਕੀ ਨੇ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਕਾਂਸਟੇਬਲ ਕਰਮਜੀਤ ਸਿੰਘ ਨੂੰ ਕਾਗਜ਼ ਦਾ ਟੁਕੜਾ ਸੌਂਪਿਆ। ਨਕਸ਼ਾ ਬਾਲ ਪੈੱਨ ਨਾਲ ਬਣਾਇਆ ਗਿਆ ਸੀ, ਜਿਸ ਤਰ੍ਹਾਂ ਛੋਟੇ ਬੱਚੇ ਡਰਾਇੰਗ ਕਰਦੇ ਹਨ। ਇਸ ਵਿਚ ਉੱਪਰ ਅੰਗਰੇਜ਼ੀ ਵਿਚ PP ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਪਲਾਟ ਦਾ ਆਕਾਰ ਬਣਾਇਆ ਹੋਇਆ ਹੈ।

Union Minister Som Parkash

ਇਸ ਵਿਚ SNP ਨੂੰ ਅੰਗਰੇਜ਼ੀ ਵਿਚ ਵੱਡੇ ਅੱਖਰਾਂ ਵਿਚ ਲਿਖਿਆ ਗਿਆ ਹੈ। ਨਾਲ ਹੀ ਪਲਾਟ ਦੇ ਬਾਹਰੀ ਪਾਸੇ Cop ਲਿਖਿਆ ਹੋਇਆ ਹੈ। ਇਕ ਝੌਂਪੜੀ ਵੀ ਬਣਾਈ ਗਈ ਹੈ। ਇਸ ਦੇ ਅੱਗੇ ਦੋ ਵਾਰ Cop ਲਿਖਿਆ ਹੋਇਆ ਹੈ। ਨਾਲ ਹੀ ਅੱਗੇ ਵਧਣ ਦਾ ਸੰਕੇਤ ਹੈ। ਫਿਰ ਅੰਗਰੇਜ਼ੀ ਵਿਚ H Alert, ਇਸ ਦੇ ਹੇਠਾਂ ਕੰਪਾਰਟਮੈਂਟ ਵਿਚ KGP, ਨਾਲ ਹੀ ਗੋਲੀ ਦਾ ਨਿਸ਼ਾਨ, ਇਸ ਦੇ ਬਿਲਕੁਲ ਹੇਠਾਂ ਦੋ ਗੋਲੀ ਵਰਗੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ, ਫਿਰ ਉਸ ਦੇ ਅੱਗੇ 2-3 ਅਤੇ ਫਿਰ ਅੰਗਰੇਜ਼ੀ ਵਿਚ DAY ਲਿਖਿਆ ਗਿਆ ਹੈ।