ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹੈ

photo

 

ਸ੍ਰੀ ਮੁਕਤਸਰ ਸਾਹਿਬ : ਮਲੋਟ-ਡੱਬਵਾਲੀ ਕੌਮੀ ਮਾਰਗ ’ਤੇ ਕੰਮ ਤੋਂ ਘਰ ਪਰਤ ਰਹੇ ਮਜ਼ਦੂਰ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿਤਾ ਜਿਸ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਦਿਤਾ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (25) ਪੁੱਤਰ ਗੁਰਜੰਟ ਸਿੰਘ ਵਾਸੀ ਅਬੁਲ ਖੁਰਾਣਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਹੋਲਡਰ ਨੇ ਦਸਿਆ, ਕਿਉਂ ਹੋਇਆ ਵੈਸਟ ਇੰਡੀਜ਼ ਵਿਸ਼ਵ ਕੱਪ ਕੁਆਲੀਫ਼ਾਇਰ ਤੋਂ ਬਾਹਰ

 ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤ ਭਰਾ ਸੀ। ਜਾਣਕਾਰੀ  ਅਨੁਸਾਰ ਘਟਨਾ ਬੀਤੀ ਰਾਤ 9 ਵਜੇ ਦੀ ਹੈ। ਪਰਿਵਾਰ ਨੂੰ ਸਵੇਰੇ ਸੜਕ 'ਤੇ ਲਾਸ਼ ਮਿਲੀ। ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹੈ।

ਇਹ ਵੀ ਪੜ੍ਹੋ: ਨਕੋਦਰ 'ਚ ਖੇਤਾਂ ਵਿਚ ਕੱਦੂ ਕਰ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ