ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਘਰ ਵਿਜੀਲੈਂਸ ਦੀ ਰੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਸ਼ਾਮ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਚੰਡੀਗੜ੍ਹ ਵਿਚ ਸੈਕਟਰ-20 ਵਿਖੇ ਸਥਿਤ ਘਰ ਵਿਚ ਛਾਪੇਮਾਰੀ ਕੀਤੀ।

Vigilance raid on former DGP Sumedh Saini's house

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਸ਼ਾਮ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਚੰਡੀਗੜ੍ਹ ਵਿਚ ਸੈਕਟਰ-20 ਵਿਖੇ ਸਥਿਤ ਘਰ ਵਿਚ ਛਾਪੇਮਾਰੀ ਕੀਤੀ। ਸ਼ਾਮ ਕਰੀਬ 8.20 ਵਜੇ ਕਰੀਬ 25 ਪੁਲਿਸ ਕਰਮਚਾਰੀ ਗੱਡੀਆਂ ਵਿਚ ਉਹਨਾਂ ਦੇ ਘਰ ਪਹੁੰਚੇ ਅਤੇ ਘਰ ਨੂੰ ਘੇਰ ਲਿਆ।

ਹੋਰ ਪੜ੍ਹੋ: ਕਮਲਪ੍ਰੀਤ ਦਾ ਮੁਕਾਬਲਾ ਦੇਖ ਭਾਵੁਕ ਹੋਏ ਸੋਢੀ, ਭਵਿੱਖ ਦੇ ਮੁਕਾਬਲਿਆਂ ਲਈ ਦਿੱਤੀਆਂ ਸ਼ੁਭਕਾਮਨਾਵਾਂ

ਰੇਡ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਸੁਮੇਧ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਕੋਠੀ ਪ੍ਰਾਈਵੇਟ ਜਾਇਦਾਦ ਹੈ। ਵਿਜੀਲੈਂਸ ਅਧਿਕਾਰੀ ਪਹਿਲਾਂ ਸਥਾਨਕ ਪੁਲਿਸ ਨੂੰ ਬੁਲਾਉਣ ਕਿਉਂਕਿ ਸਥਾਨਕ ਪੁਲਿਸ ਦੇ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਹੋਰ ਪੜ੍ਹੋ: PM Modi ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਦਿੱਤਾ ਅਸਤੀਫ਼ਾ, ਮਾਰਚ 'ਚ ਪੀਕੇ ਸਿਨਹਾ ਨੇ ਛੱਡਿਆ ਸੀ ਅਹੁਦਾ

ਇਸ ਦੌਰਾਨ ਸੁਮੇਧ ਸੈਣੀ ਦੇ ਵਕੀਲ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸੁਮੇਧ ਸੈਣੀ ਖਿਲਾਫ਼ ਦਰਜ ਐਫਆਈਆਰ ਦੀ ਕਾਪੀ ਦਿਖਾਉਣ ਲਈ ਵੀ ਕਿਹਾ। ਇਸ ਦੌਰਾਨ ਚੰਡੀਗੜ੍ਹ ਸੈਕਟਰ-19 ਥਾਣੇ ਦੇ ਐਸਐਚਓ ਮਲਕੀਤ ਕੁਮਾਰ ਪੁਲਿਸ ਮੁਲਾਜ਼ਮਾਂ ਨਾਲ ਪਹੁੰਚੇ। ਕਰੀਬ ਸਵਾ ਘੰਟੇ ਬਾਅਦ ਰਾਤ ਸਵਾ 9 ਵਜੇ ਲੋਕਲ ਪੁਲਿਸ ਅਤੇ ਸੈਣੀ ਦੇ ਵਕੀਲ ਨਾਲ ਵਿਜੀਲੈਂਸ ਦੇ ਕੁਝ ਅਧਿਕਾਰੀ ਘਰ ਵਿਚ ਦਾਖਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੁਮੇਧ ਸੈਣੀ ਖਿਲਾਫ ਕੋਈ ਨਵਾਂ ਮਾਮਲਾ ਦਰਜ ਹੋਇਆ ਹੈ।