ਗੈਂਗਸਟਰ ਜਿੰਦੀ ਅਤੇ ਪੁਨੀਤ ਬੈਂਸ ਦਾ ਖੁਲਾਸਾ: ਵਿਰੋਧੀਆਂ ਨੂੰ ਖਤਮ ਕਰਨ ਲਈ ਇਕੱਠੇ ਕੀਤੇ ਸੀ ਹਥਿਆਰ
ਫਰਾਰ ਰਹਿੰਦਿਆਂ ਨਹੀਂ ਕੀਤੀ ਮੋਬਾਈਲ ਫ਼ੋਨ ਦੀ ਵਰਤੋਂ
ਲੁਧਿਆਣਾ: ਹਾਲ ਹੀ ਵਿਚ ਲੁਧਿਆਣਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਪੁਨੀਤ ਬੈਂਸ ਅਤੇ ਜਤਿੰਦਰ ਜਿੰਦੀ ਨੇ ਵੱਡੇ ਖੁਲਾਸੇ ਕੀਤੇ ਹਨ। ਮੀਡੀਆ ਰੀਪੋਰਟਾਂ ਅਨੁਸਾਰ ਉਨ੍ਹਾਂ ਕਿਹਾ ਕਿ ਉਹ ਟਰੇਸ ਹੋਣ ਤੋਂ ਬਚਣ ਲਈ ਵਾਰ-ਵਾਰ ਅਪਣੇ ਟਿਕਾਣੇ ਬਦਲ ਰਹੇ ਸਨ। ਉਨ੍ਹਾਂ ਨੇ ਅਪਣੇ ਫਰਾਰ ਹੋਣ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ।
ਇਹ ਵੀ ਪੜ੍ਹੋ: 6 ਦਿਨਾਂ ਤੋਂ ਲਾਪਤਾ ਨੌਜੁਆਨ ਦੀ NDRF ਟੀਮ ਵਲੋਂ ਕੀਤੀ ਜਾ ਰਹੀ ਭਾਲ
ਪੁਨੀਤ ਬੈਂਸ ਅਤੇ ਜਤਿੰਦਰ ਜਿੰਦੀ ਨੂੰ ਕੁੱਝ ਦਿਨ ਪਹਿਲਾਂ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਕੁੱਲ 9 ਨਾਜਾਇਜ਼ ਪਿਸਤੌਲ ਸਣੇ ਅਸਲਾ ਬਰਾਮਦ ਹੋਇਆ ਹੈ। ਜਿੰਦੀ ਪੁਲਿਸ ਨੂੰ 18 ਕੇਸਾਂ ਵਿਚ ਲੋੜੀਂਦਾ ਸੀ, ਜਦਕਿ ਪੁਨੀਤ ਬੈਂਸ ਵਿਰੁਧ 12 ਕੇਸ ਦਰਜ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਉਹ ਫਰਾਰ ਹੋਣ ਦੌਰਾਨ ਵੱਖ-ਵੱਖ ਥਾਵਾਂ ’ਤੇ ਰੁਕੇ ਸਨ। ਪੁਨੀਤ ਬੈਂਸ ਜ਼ੀਰਕਪੁਰ ਨੇੜੇ ਲੁਕਿਆ ਸੀ, ਜਦਕਿ ਜਤਿੰਦਰ ਜਿੰਦੀ ਹੁਸ਼ਿਆਰਪੁਰ ਨੇੜੇ ਘੁੰਮਦਾ ਰਿਹਾ।
ਇਹ ਵੀ ਪੜ੍ਹੋ: ਮੋਗਾ ’ਚ ਵਾਪਰਿਆ ਵੱਡਾ ਹਾਦਸਾ : ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ
ਖ਼ਬਰਾਂ ਅਨੁਸਾਰ ਬਦਮਾਸ਼ਾਂ ਨੇ ਪੁਲਿਸ ਨੂੰ ਇਹ ਵੀ ਦਸਿਆ ਕਿ ਉਹ ਫੜੇ ਜਾਣ ਤੋਂ ਬਚਣ ਲਈ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਦੇ ਸਨ। ਉਹ ਕਈ ਵਾਰ ਲੁਧਿਆਣੇ ਆਇਆ, ਪਰ ਜ਼ਿਆਦਾਤਰ ਰਾਤ ਨੂੰ ਅਤੇ ਥੋੜ੍ਹੇ ਸਮੇਂ ਲਈ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਦੇ ਕਈ ਵਿਰੋਧੀ ਹਨ। ਇਸ ਲਈ ਉਹ ਇਨ੍ਹਾਂ ਸਾਰਿਆਂ ਨੂੰ ਖ਼ਤਮ ਕਰਨ ਲਈ ਹਥਿਆਰ ਇਕੱਠੇ ਕਰ ਰਹੇ ਸਨ। ਪੁਲਿਸ ਅਨੁਸਾਰ ਗੈਂਗਸਟਰਾਂ ਕੋਲੋਂ ਹੋਰ ਅਹਿਮ ਜਾਣਕਾਰੀਆਂ ਮਿਲਣ ਦੀ ਉਮੀਦ ਹੈ। ਵੱਖ-ਵੱਖ ਥਾਣਿਆਂ ਦੀ ਪੁਲਿਸ ਗੈਂਗਸਟਰਾਂ ਨੂੰ ਉਨ੍ਹਾਂ ਵਿਰੁਧ ਦਰਜ ਕੀਤੇ ਗਏ ਕੇਸਾਂ 'ਚ ਪੁਛਗਿਛ ਲਈ ਪ੍ਰੋਡਕਸ਼ਨ ਵਾਰੰਟਾਂ 'ਤੇ ਲਿਆਵੇਗੀ। ਉਸ ਦੇ ਗਰੋਹ ਦੇ ਕੁੱਝ ਮੈਂਬਰ ਪਹਿਲਾਂ ਹੀ ਵੱਖ-ਵੱਖ ਮਾਮਲਿਆਂ ਵਿਚ ਜੇਲ੍ਹ ਵਿਚ ਹਨ। ਜਿੰਦੀ ਕਿਸੇ ਸਮੇਂ ਕੁੱਝ ਪੁਲਿਸ ਅਫਸਰਾਂ ਦੇ ਬਹੁਤ ਨੇੜੇ ਸੀ।
ਇਹ ਵੀ ਪੜ੍ਹੋ: ਅਣਪਛਾਤੇ ਵਿਅਕਤੀਆਂ ਨੇ 60 ਸਾਲਾ ਬਜ਼ੁਰਗ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਫਰਾਰ ਹੋਣ ਦੌਰਾਨ ਜਿੰਦੀ ਨੇ ਪੁਲਿਸ 'ਤੇ ਇਕ ਵੀਡੀਉ ਜਾਰੀ ਕਰਕੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਦੋਸ਼ ਲਗਾਇਆ ਸੀ। ਜਿੰਦੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪੁਲਿਸ ਚੌਕੀ ਦੀ ਉਸਾਰੀ ਲਈ ਅਪਣੀ ਜੇਬ ਵਿਚੋਂ 10 ਲੱਖ ਰੁਪਏ ਖਰਚ ਕੀਤੇ ਸਨ। ਉਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਪੁਲਿਸ ਉਸ ਨੂੰ ਮਾੜਾ ਦਿਖਾਉਣ ਕੋਸ਼ਿਸ਼ ਕਰ ਰਹੀ ਹੈ, ਜਦਕਿ ਉਸ ਨੇ ਇਕ ਵਾਰ ਇਕ ਪ੍ਰਵਾਰ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਵਿਚ ਪੁਲਿਸ ਦੀ ਮਦਦ ਕੀਤੀ ਸੀ, ਜੋ ਕਿ ਸੜਕ ਹਾਦਸੇ ਵਿਚ ਅਪਣੇ ਪੁੱਤਰ ਦੀ ਮੌਤ ਤੋਂ ਬਾਅਦ ਪੁਲਿਸ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ।