ਪ੍ਰਸ਼ਾਸਨ ਦੀ ਖੁਲ੍ਹੀ ਪੋਲ, ਥੋੜੇ ਦਿਨ ਪਹਿਲਾਂ ਬਣੀ ਸੜਕ ਦੀ ਹਾਲਤ ਹੋਈ ਖ਼ਸਤਾ
ਇਹ ਟੋਟਾ ਐਨੀ ਗੰਭੀਰ ਹਾਲਤ ਵਿਚ ਟੁੱਟ ਗਿਆ ਕਿ ਇੰਝ ਜਾਪਦਾ ਜਿਵੇਂ ਇਹ ਨਵਾਂ ਬਣਿਆ ਹੀ ਨਾ ਹੋਵੇ।
ਨੂਰਪੁਰਬੇਦੀ: ਨੂਰਪੁਰ ਬੇਦੀ ਤੋਂ ਰੋਪੜ ਮਾਰਗ ਨੂੰ ਜਾਂਦਿਆਂ ਰਸਤੇ ਵਿਚ ਪਿੰਡ ਭਿੰਡਰ ਨਗਰ, ਗੜ੍ਹ ਡੋਲੀਆਂ ਦੇ ਕੋਲ ਸੜਕ ਦਾ ਟੋਟਾ ਜੋ ਕਿ ਤਕਰੀਬਨ ਤਿੰਨ ਸਾਲਾਂ ਤੋਂ ਆਪਣੇ ਉੱਪਰ ਬੱਜਰੀ ਲੁੱਕ ਪਾਉਣ ਨੂੰ ਤਰਸਦਾ ਪਿਆ ਸੀ। ਵਿਭਾਗ ਵੱਲੋਂ ਉਸ ਨੂੰ ਲੇਪਾ ਪੋਚੀ ਕਰ ਕਰ ਕੇ ਬਣਾ ਤਾਂ ਦਿਤਾ ਗਿਆ ਪਰ ਬਣਾੳਣ ਤੋਂ ਥੋੜੇ ਦਿਨਾਂ ਵਿਚ ਹੀ ਇਹ ਟੋਟਾ ਐਨੀ ਗੰਭੀਰ ਹਾਲਤ ਵਿਚ ਟੁੱਟ ਗਿਆ ਕਿ ਇੰਝ ਜਾਪਦਾ ਜਿਵੇਂ ਇਹ ਨਵਾਂ ਬਣਿਆ ਹੀ ਨਾ ਹੋਵੇ।
ਇਸ ਥੋੜੇ ਜੇ ਲੰਮੇ ਟੋਟੇ ਵਿੱਚ ਥਾਂ ਥਾਂ ਤੋਂ ਇੰਨੇ ਡੂੰਘੇ ਟੋਏ ਪੈ ਚੁੱਕੇ ਹਨ ਕਿ ਇੰਜ ਜਾਪਦੇ ਹੈ ਜਿਵੇਂ ਇਹ ਕੋਈ ਖੇਤਾਂ ਨੂੰ ਜਾਣ ਵਾਲੀ ਕੱਚੀ ਪਹੀ ਹੋਵੇ। ਇਸ ਵਿਚ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਸੜਕ ਨੂੰ ਬਣੀ ਨੂੰ ਤਕਰੀਬਨ ਇਕ ਮਹੀਨੇ ਦੇ ਕਰੀਬ ਹੀ ਟਾਇਮ ਹੋਇਆ ਹੋਵੇਗਾ ਜਿੰਨੀ ਮਾੜੀ ਹਾਲਤ ਇਸ ਦੀ ਇਸ ਥੋੜੇ ਦਿਨਾਂ ਵਿਚ ਹੋ ਗਈ ਇੰਝ ਜਾਪਦਾ ਹੈ ਕਿ ਇਸ ਵਿੱਚ ਲੁੱਕ ਨਹੀਂ ਇਸ ਨੂੰ ਕੱਲੀ ਮਿੱਟੀ ਨਾਲ ਹੀ ਬਣਾਇਆ ਹੋਵੇ।
ਇਕ ਜ਼ਿਲੇ ਚੋਂ ਕਈ ਸੈਂਕੜੇ ਪਿੰਡਾਂ ਨੂੰ ਜੋੜਨ ਵਾਲੀ ਇਹ ਮੇਨ ਸੜਕ ਦੀ ਦੂਰਦਸ਼ਾ ਇੰਨੀ ਕੁ ਖ਼ਰਾਬ ਹੈ ਕਿ ਇਸ ਸੜਕ ਤੇ ਜਦੋਂ ਕੋਈ ਮੋਟਰਸਾਈਕਲ ਵਹੀਕਲ ਵਾਲਾ ਗੁਜ਼ਰਦਾ ਹੈ ਤਾਂ ਜਦੋਂ ਘਰ ਪਹੁੰਚਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕਿਸੇ ਸੀਮਿੰਟ ਦੀ ਫ਼ੈਕਟਰੀ ਵਿਚ ਕੰਮ ਕਰ ਕੇ ਆਇਆ ਹੋਵੇ ਕਿੳਂਕਿ ਇਸ ਸੜਕ ਵਿਚ ਧੂੜ ਇੰਨੀ ਕੁ ੳµਡਦੀ ਹੈ ਦਿਨ ਵੇਲੇ ਵੀ ਇੰਝ ਲੱਗਦਾ ਹੈ ਜਿਵੇਂ ਕੋਈ ਸਿਆਲ ਦਾ ਭਰਿਆ ਮਹੀਨਾ ਹੋਵੇ ਤੇ ਸੰਘਣੀ ਧੁੰਦ ਪੈਂਦੀ ਹੋਵੇ।
ਪਿਛਲੇ ਤਕਰੀਬਨ ਤਿਨ ਸਾਲਾਂ ਤੱਕ ਇਹ ਸੜਕ ਦੀ ਹਾਲਤ ਐਨੀ ਜਆਿਦਾ ਗੰਭੀਰ ਬਣੀ ਹੋਈ ਹੈ ਕਿ ਵਿਭਾਗ ਨੂੰ ਇਸ ਸੜਕ ਤੋਂ ਜਾਣ ਵਾਲੇ ਰਾਹੀਗਰਾਂ ਦੀ ਕੋਈ ਪ੍ਰਵਾਹ ਨਹੀਂ। ਤਕਰੀਬਨ 5-6 ਕਿਲੋਮੀਟਰ ਦਾ ਟੋਟਾ ਤਾਂ ਇੰਨੀ ਕੁ ਮਾੜੀ ਹਾਲਤ ਵਿਚ ਹੈ ਕਿ ਜਦੋਂ ਇਸ ਸੜਕ ਤੋਂ ਕੋਈ ਵੀ ਵਿਅਕਤੀ ਖ਼ਾਸ ਕਰ ਕੇ ਮੋਟਰਸਾਈਕਲ, ਸਕੂਟਰ ਵਾਲਾ ਅਪਣੇ ਘਰ ਪਹੁੰਚਦਾ ਹੈ ਤਾਂ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਜਿਵੇਂ ਕੋਈ ਉਹ ਜੇਲ੍ਹ ਵਿਚੋਂ ਛੁੱਟ ਕੇ ਆਇਆ ਹੋਵੇ।
ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਰਕ ਭਰੀ ਜ਼ਿੰਦਗੀ ਤਾਂ ਉਹਨਾਂ ਨੂੰ ਜਲਦੀ ਛੁਟਕਾਰਾ ਦਵਾਇਆ ਜਾਵੇ। ਤਾਂ ਕਿ ਇਸ ਟੁੱਟੀ ਹੋਈ ਸੜਕ ਵਿਚ ਵਾਪਰ ਰਹੇ ਹਾਦਸੇ ਅਤੇ ਉµਡਦੀ ਧੂੜ ਕਾਰਨ ਲੋਕਾਂ ਦੀਆਂ ਅੱਖਾਂ ਅਤੇ ਹੋਰ ਵੀ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।