ਮਮਤਾ ਬੈਨਰਜੀ ਨੇ ਸੜਕ ‘ਤੇ ਬਣਾਈ ਚਾਹ, ਵੀਡੀਓ ਸ਼ੇਅਰ ਕਰ ਲਿਖੀ ਇਹ ਗੱਲ

ਏਜੰਸੀ

ਖ਼ਬਰਾਂ, ਪੰਜਾਬ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਦੀਘਾ ਦੇ ਦੱਤਪੁਰ ਪਿੰਡ ਵਿਚ ਕੁਝ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਹੈ।

Mamata Banerjee makes tea in a stall

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਦੀਘਾ ਦੇ ਦੱਤਪੁਰ ਪਿੰਡ ਵਿਚ ਕੁਝ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਦੱਤਪੁਰ ਪਿੰਡ ਵਿਚ ਸੀਐਮ ਮਮਤਾ ਬੈਨਰਜੀ ਨੇ ਇਕ ਸਟਾਲ ‘ਤੇ ਨਾ ਸਿਰਫ਼ ਚਾਹ ਬਣਾਈ ਬਲਕਿ ਲੋਕਾਂ ਨੂੰ ਵੀ ਪਿਲਾਈ। ਮਮਤਾ ਬੈਨਰਜੀ ਨੇ ਚਾਹ ਬਣਾਉਣ ਦੇ ਸਮੇਂ ਦੀ ਵੀਡੀਓ ਅਪਣੇ ਟਵਿਟਰ ਅਕਾਊਂਟ ‘ਤੇ ਪੋਸਟ ਕੀਤੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਸਥਾਨਕ ਲੋਕਾਂ ਨਾਲ ਘਿਰੀ ਹੋਈ ਹੈ।

ਇਸ ਵੀਡੀਓ ਵਿਚ ਉਹ ਇਕ ਛੋਟੀ ਬੱਚੀ ਨਾਲ ਖੇਡਦੀ ਨਜ਼ਰ ਆ ਰਹੀ ਹੈ। ਬੈਨਰਜੀ ਨੇ ਵੀਡੀਓ ਦੇ ਨਾਲ ਲਿਖਿਆ, ‘ਕਦੀ ਕਦੀ ਜੀਵਨ ਵਿਚ ਛੋਟੀਆਂ ਖੁਸ਼ੀਆਂ ਸਾਨੂੰ ਖ਼ੁਸ਼ ਕਰ ਸਕਦੀਆਂ ਹਨ। ਵਧੀਆ ਚਾਹ ਬਣਾਉਣਾ ਅਤੇ ਪਰੋਸਣਾ ਇਹਨਾਂ ਵਿਚੋਂ ਇਕ ਹੈ’। ਇਸ ਵੀਡੀਓ ਵਿਚ ਮਮਤਾ ਬੈਨਰਜੀ ਸਥਾਨਕ ਲੋਕਾਂ ਨਾਲ ਗੱਲਬਾਤ ਕਰ ਰਹੀ ਹੈ।

 


 

ਵੀਡੀਓ ਦੀ ਸ਼ੁਰੂਆਤ ਵਿਚ ਮਮਤਾ ਬੈਨਰਜੀ ਇਕ ਬੱਚੀ ਨਾਲ ਖੇਡਦੀ ਹੋਈ ਦਿਖਾਈ ਦੇ ਰਹੀ ਹੈ। ਉਹ ਬੱਚੀ ਨਾਲ ਖੇਡਦੀ ਹੈ ਅਤੇ ਬਾਅਦ ਵਿਚ ਉਸ ਨੂੰ ਦੁਕਾਨ ਤੋਂ ਇਕ ਨਮਕੀਨ ਦਾ ਪੈਕੇਟ ਤੋੜ ਕੇ ਦਿੰਦੀ ਹੈ। ਇਸ ਤੋਂ ਬਾਅਦ ਉਹ ਖੁਦ ਦੁਕਾਨ ਅੰਦਰ ਖੜ੍ਹੇ ਹੋ ਕੇ ਚਾਹ ਬਣਾਉਂਦੀ ਹੈ ਅਤੇ ਉਸ ਨੂੰ ਕੱਪ ਵਿਚ ਪਾ ਕੇ ਲੋਕਾਂ ਨੂੰ ਦਿੰਦੀ ਹੈ । ਇਸ ਤੋਂ ਬਾਅਦ ਮਮਤਾ ਬੈਨਰਜੀ ਖੁਦ ਵੀ ਲੋਕਾਂ ਨਾਲ ਖੜ੍ਹੇ ਹੋ ਕੇ ਚਾਹ ਪੀਂਦੇ ਹੋਏ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।