ਅਬੋਹਰ 'ਚ ਕਾਰ ਦੀ ਟੱਕਰ ਵੱਜਣ ਨਾਲ ਬੱਚੀ ਦੀ ਹੋਈ ਮੌਤ
ਆਪਣੀ ਮਾਂ ਨਾਲ ਖੇਤਾਂ ਤੋਂ ਨਰਮਾ ਚੁੱਗ ਕੇ ਆ ਰਹੀ ਸੀ ਵਾਪਸ
ਅਬੋਹਰ: ਅਬੋਹਰ 'ਚ ਸ਼ੁੱਕਰਵਾਰ ਦੇਰ ਸ਼ਾਮ ਖੇਤਾਂ ਤੋਂ ਘਰ ਪਰਤ ਰਹੀ ਇਕ ਬੱਚੀ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿਤੀ। ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿਤਾ ਗਿਆ। ਅੱਜ ਸਵੇਰੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਈ ਗਈ ਹੈ।
ਇਹ ਵੀ ਪੜ੍ਹੋ: 'ਮਾਤਾ ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ'
ਜਾਣਕਾਰੀ ਅਨੁਸਾਰ ਸੀਮਾ ਪਤਨੀ ਛਿੰਦਰਪਾਲ ਬੀਤੀ ਦੇਰ ਸ਼ਾਮ ਆਪਣੀ 5 ਸਾਲਾ ਬੇਟੀ ਨਿਸ਼ਾ ਅਤੇ ਕੁਝ ਹੋਰ ਬੱਚਿਆਂ ਨਾਲ ਖੇਤ 'ਚ ਨਰਮਾ ਚੁੱਗ ਕੇ ਘਰ ਪਰਤ ਰਹੇ ਸਨ। ਜਦੋਂ ਬੱਚੀ ਸੜਕ ਪਾਰ ਕਰਨ ਲੱਗੀ ਤਾਂ ਸਾਹਮਣਿਓਂ ਆ ਰਹੀ ਇੱਕ ਫਾਰਚੂਨਰ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਸ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੋਂ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪਟਿਆਲਾ 'ਚ ਬਾਈਕ ਚੋਰ ਦਾ ਹਾਰ ਪਾ ਕੇ ਕੀਤਾ ਸਨਮਾਨ