ਬੇਮੌਸਮੀ ਬਾਰਿਸ਼ ਨੇ ਝੋਨੇ ਦੀ ਫ਼ਸਲ ਦਾ ਮਾਰਿਆ ਨਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਪੰਜਾਬ ਦੇ ਕੁੱਝ ਖੇਤਰਾਂ ਵਿਚ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ, ਜਿਸ ਕਾਰਨ

Kapurthala Rain

ਕਪੂਰਥਲਾ : ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਪੰਜਾਬ ਦੇ ਕੁੱਝ ਖੇਤਰਾਂ ਵਿਚ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਕਪੂਰਥਲਾ ਦੇ ਕਈ ਪਿੰਡਾਂ ਵਿਚ ਜਿੱਥੇ ਤੇਜ਼ ਬਾਰਿਸ਼ ਨੇ  ਝੋਨੇ ਦੀ ਪੱਕੀ ਖੜ੍ਹੀ ਫ਼ਸਲ ਨੂੰ ਵਿਛਾ ਕੇ ਰੱਖ ਦਿੱਤਾ ਹੈ। ਉਥੇ ਹੀ ਕੁੱਝ ਹੋਰ ਫ਼ਸਲਾਂ ਵੀ ਬਾਰਿਸ਼ ਕਾਰਨ ਨੁਕਸਾਨੀਆਂ ਗਈਆਂ ਹਨ।

ਉਧਰ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਵੀ ਕਾਫ਼ੀ ਨਰਮਾ ਕਪਾਹ ਅਤੇ ਹੋਰ ਫ਼ਸਲਾਂ ਬਰਬਾਦ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਚਿੱਟੇ ਸੋਨੇ ਦੀ ਪੈਦਾਵਾਰ ਵਜੋਂ ਮਸ਼ਹੂਰ ਬੈਲਟ ਸ੍ਰੀ ਕਰਨਪੁਰ, ਰਾਏ ਸਿੰਘ ਨਗਰ, ਪਦਮਪੁਰ ਅਤੇ ਸ੍ਰੀ ਵਿਜੈਨਗਰ ਆਦਿ ਥਾਵਾਂ 'ਤੇ ਕਪਾਹ ਅਤੇ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਗਿਆ।

ਜ਼ਿਲ੍ਹਾ ਗੰਗਾਨਗਰ ਦੇ ਕਿਸਾਨ ਆਗੂ ਰਾਜਾ ਸਿੰਘ ਹੇਅਰ ਨੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ।ਦੱਸ ਦਈਏ ਕਿ ਕਪੂਰਥਲਾ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਖੇਤਰਾਂ ਵਿਚ ਵੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਨੂੰ ਕੋਈ ਸਹਾਇਤਾ ਦਿੰਦੀ ਹੈ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।