ਸਿਮਰਜੀਤ ਬੈਂਸ ਨੇ ਬਲਵੰਤ ਰਾਜੋਆਣਾ ਦੀ ਰਿਹਾਈ 'ਤੇ ਦਿੱਤਾ ਵੱਡਾ ਬਿਆਨ 

ਏਜੰਸੀ

ਖ਼ਬਰਾਂ, ਪੰਜਾਬ

ਬਾਦਲਾਂ ਤੇ ਬੀਜੇਪੀ ਦੀ ਤਕਰਾਰ ਕਾਰਨ ਹੀ ਹੋਇਆ ਇਹ ਐਲਾਨ 

Simmerjit Singh Bains

ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵੀ ਜੀ ਦਾ 550 ਵਾਂ  ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਸਰਕਾਰ ਨੇ ਸਿਖਾਂ ਨੂੰ ਵੱਡੀ ਰਾਹਤ ਦਿੰਦਿਆਂ  8 ਸਿੱਖ ਕੈਦੀਆਂ ਨੂੰ ਰਿਹਾ ਕਰ ਦਾ ਐਲਾਨ ਕੀਤਾ ਹੈ ਜ਼ਿਹਨ ਵਿਚੋਂ ਇਕ ਨਾਮ ਬਲਵੰਤ ਸਿੰਘ ਰਾਜੋਆਣਾ ਦਾ ਹੈ। ਜਿਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ  ਹੈ ਜਿਸ ਤੋਂ ਸਿਆਸਤਦਾਨ ਜਿਥੇ ਕੇਂਦਰ ਦੇ ਫੈਸਲੇ ਦਾ ਸੁਆਗਤ ਕਰ ਰਹੇ ਨੇ ਉੱਥੇ ਕਈ ਆਗੂ ਸਰਕਾਰ ਦੇ ਇਸ ਫੈਸਲੇ ਤੋਂ ਨਾ ਖੁਸ਼ ਨਜਰ ਆ ਰਹੇ ਹਨ।

ਲੋਕ ਇਨਸਾਫ ਪਾਰਟੀ ਦੀ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਜੀ ਹਾਂ ਬੈਂਸ ਨੇ ਸਰਕਾਰ ਦੇ ਫੈਸਲੇ ਨੂੰ ਦੇਰ ਆਏ ਦਰੁਸਤ ਆਏ ਫੈਸਲਾ ਦੱਸਿਆ ਤੇ ਨਾਲ ਹੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਜਿਹੜੇ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰ ਚੁਕੇ ਹਨ। ਉਹਨਾਂ ਨੂੰ ਰਿਹਾ ਕਰਨ ਦੀ ਵੀ ਮੰਗ ਕੀਤੀ ਹੈ। 

ਬੈਂਸ ਨੇ ਬਲਵੰਤ ਰਾਜੋਆਣਾ ਤੇ ਬਾਕੀ ਸਿੱਖ ਕੈਦੀਆਂ ਨੂੰ ਰਿਹਾਅ  ਕਰਨ ਦਾ ਕਾਰਨ ਵੀ ਦੱਸਿਆ। ਉਹਨਾਂ ਕਿਹਾ ਕਿ ਬਾਦਲਾਂ ਤੇ ਬੀਜੇਪੀ ਵਿਚ ਆਈ ਤਕਰਾਰ ਕਾਰਨ ਹੀ ਇਹ ਸਿੱਖ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਜਿਥੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ

ਓਥੇ ਹੀ ਕਾਂਗਰਸ ਤੋਂ ਸਾਂਸਦ ਰਵਨੀਤ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਤੇ ਵਿਰੋਧ ਕੀਤਾ ਤਾਂ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਰਵਨੀਤ ਬਿੱਟੂ ਦੇ ਅਸਤੀਫੇ ਦੀ  ਮੰਗ ਕੀਤੀ ਤੇ ਨਾਲ ਹੀ ਬਿੱਟੂ ਨੂੰ ਗੰਦੀ ਰਾਜਨੀਤੀ ਕਰਨ ਤੋਂ ਗੁਰੇਜ ਕਰਨ ਦੀ ਗੱਲ ਕਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।