ਲਓ ਜੀ ਸਿਮਰਜੀਤ ਬੈਂਸ ਹੁਣ ਪਹੁੰਚਿਆ ਇੰਪਰੂਵਮੈਂਟ ਟਰੱਸਟ ਕੋਲ੍ਹ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਅਰੀ ਮਾਲਕਾਂ ਦੀ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਆਖਿਆ  

Bains bats for dairy owners

ਲੁਧਿਆਣਾ: ਲੁਧਿਆਣਾ ਨਗਰ ਨਿਗਮ  ਵਲੋਂ  ਡੇਅਰੀ ਮਾਲਕਾਂ ਤੇ ਕੀਤੀ ਕਾਰਵਾਈ ਦਾ ਮੁੱਦਾ ਲਗਾਤਰ ਭਖਦਾ ਜਾ ਰਿਹਾ ਹੈ ਤੇ ਹੁਣ ਡੇਅਰੀ ਮਾਲਕ ਮਦਦ ਦੀ ਆਸ ਨਾਲ ਸਿਮਰਜੀਤ ਸਿੰਘ ਬੈਂਸ ਕੋਲ ਪਹੁੰਚੇ ਹਨ। ਦਰਅਸਲ ਨਗਰ ਨਿਗਮ ਵੱਲੋਂ ਬੀਤੇ ਦਿਨ ਗੰਦੇ ਨਾਲੇ ‘ਚ ਡੇਅਰੀਆਂ ਵੱਲੋਂ ਸਿੱਧਾ ਆਪਣਾ ਮਲਬਾ ਸੁੱਟਣ ਤੇ ਸਖ਼ਤ ਨੋਟਿਸ ਲੈਂਦਿਆਂ 120 ਡੇਅਰੀਆਂ ਦੇ ਸੀਵਰੇਜ ਕੁਨੈਕਸ਼ਨ ਕਰ ਦਿੱਤੇ ਗਏ ਸੀ, ਜਿਸ ਨੂੰ ਲੈ ਕੇ ਡੇਅਰੀ ਮਾਲਕ ਸਿਮਰਜੀਤ ਬੈਂਸ ਕੋਲ ਆਪਣੀ ਗੁਹਾਰ ਲੈ ਕੇ ਪਹੁੰਚੇ। ਜਿਸ ਤੋਂ ਬਾਅਦ ਸਿਮਰਜੀਤ ਬੈਂਸ ਡੇਅਰੀ ਮਾਲਕਾਂ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਪਹੁੰਚੇ ਅਤੇ ਅਤੇ ਡੇਅਰੀ ਮਾਲਕਾਂ ਦੀ ਮੁਸ਼ਕਿਲਾਂ ਦੇ ਹੱਲ ਲਈ ਢੁੱਕਵਾਂ ਹੱਲ ਕਰਨ ਦੀ ਗੱਲ ਆਖ਼ੀ।

ਉਧਰ ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਵੀ ਬੈਂਸ ਨੂੰ ਭਰੋਸਾ ਦਿੱਤਾ ਕਿ ਡੇਅਰੀ ਮਾਲਕਾਂ ਲਈ ਇੱਕ ਵੱਖਰੀ ਥਾਂ ਤੇ ਕੂੜਾ ਸੁੱਟਣ ਦੀ ਥਾਂ ਬਣਾਈ ਜਾਵੇਗੀ ਅਤੇ ਉਸ ਦਾ ਪੂਰਾ ਪਲਾਨ ਨਗਰ ਨਿਗਮ ਤੇ ਇੰਪਰੂਵਮੈਂਟ ਟਰੱਸਟ ਸਾਂਝੇ ਤੌਰ ਤੇ ਬਣਾ ਕੇ ਉਸ ਨੂੰ ਤਿਆਰ ਕਰਵਾਉਣਗੇ। ਜ਼ਿਕਰਯੋਗ ਹੈ ਕਿ ਅਕਸਰ ਸਰਕਾਰੀ ਅਫਸਰਾਂ ਨੂੰ ਮੀਡੀਆ ਦੇ ਸਾਹਮਣੇ ਝਾੜ ਪਾਉਣ ਵਾਲੇ ਸਿਮਰਜੀਤ ਬੈਂਸ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਾਲ ਬੰਦ ਕਮਰਾ ਮੀਟਿੰਗ ਕਰਦੇ ਵਿਖਾਈ ਦਿੱਤੇ ਅਤੇ ਬੈਠਕ ਤੋਂ ਬਾਅਦ ਹੀ ਦੋਵੇਂ ਮੀਡੀਆ ਦੇ ਮੁਖਾਤਿਬ ਹੋਏ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।