ਕੁਲੜ੍ਹ ਪੀਜ਼ਾ ਫੇਮ ਸਹਿਜ ਅਰੋੜਾ ਦੀ 'ਮੌਤ' ਨੂੰ ਲੈ ਕੇ ਫੈਲੀ ਝੂਠੀ ਖ਼ਬਰ; ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਹ ਪੋਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਬੰਧੀ ਕਈ ਵੀਡੀਉਜ਼ ਯੂ-ਟਿਊਬ 'ਤੇ ਵੀ ਚੱਲ ਰਹੀਆਂ ਹਨ ਪਰ ਇਹ ਸੱਚ ਨਹੀਂ ਹੈ।

Kulhad Pizza Owner's 'Death' Reports Go Viral On Social Media

 

ਜਲੰਧਰ: ਮਸ਼ਹੂਰ ਕੁਲੜ੍ਹ ਪੀਜ਼ਾ ਜੋੜੀ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਬੀਤੇ ਦਿਨੀਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ। ਖ਼ਬਰਾਂ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਕੁਲੜ੍ਹ ਪੀਜ਼ਾ ਫੇਮ ਸਹਿਜ ਅਰੋੜਾ ਦੀ ‘ਮੌਤ’ ਹੋ ਗਈ ਹੈ। ਹਾਲਾਂਕਿ ਇਹ ਖ਼ਬਰ ਫੇਕ ਸੀ। ਇਸ ਸਬੰਧੀ ਕਈ ਵੀਡੀਉਜ਼ ਯੂ-ਟਿਊਬ 'ਤੇ ਵੀ ਚੱਲ ਰਹੀਆਂ ਹਨ ਪਰ ਇਹ ਸੱਚ ਨਹੀਂ ਹੈ।

ਮਿਲੀ ਜਾਣਕਾਰੀ ਮੁਤਾਬਕ ਕੁਲੜ੍ਹ ਪੀਜ਼ਾ ਫੇਮ ਜੋੜੇ ਨੇ ਅਪਣੇ ਆਫੀਸ਼ੀਅਲ ਪੇਜ਼ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਉਪਰੋਕਤ ਸਾਰੀਆਂ ਵੀਡੀਉਜ਼ ਯੂਟਿਊਬ 'ਤੇ ਚੱਲ ਰਹੀਆਂ ਹਨ। ਇਹ ਸੱਭ ਫਰਜ਼ੀ ਹਨ। ਉਨ੍ਹਾਂ ਨੂੰ ਪਿਛਲੇ 2 ਦਿਨਾਂ ਤੋਂ ਕਈ ਰਿਸ਼ਤੇਦਾਰਾਂ ਦੇ ਫੋਨ ਵੀ ਆ ਰਹੇ ਹਨ ਪਰ ਉਹ ਬਿਲਕੁਲ ਠੀਕ ਹੈ। ਇਸ ਦੇ ਨਾਲ ਹੀ ਸਹਿਜ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।

ਦੱਸ ਦੇਈਏ ਕਿ ਸਹਿਜ ਨੇ ਬੀਤੇ ਦਿਨ ਇਕ ਵੀਡੀਉ ਜਾਰੀ ਕੀਤਾ ਸੀ, ਜਿਸ 'ਚ ਉਨ੍ਹਾਂ ਕਿਹਾ- ਜਦੋਂ ਉਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਤਾਂ ਘਰ 'ਚ ਖੁਸ਼ੀ ਦਾ ਮਾਹੌਲ ਸੀ ਪਰ ਵੀਡੀਉ ਵਾਇਰਲ ਕਰਨ ਵਾਲਿਆਂ ਉਨ੍ਹਾਂ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ ਹਨ। ਉਨ੍ਹਾਂ ਦੇ ਘਰ ਵਿਚ ਸੋਗ ਦਾ ਮਾਹੌਲ ਹੈ।