ਖਾਲਿਸਤਾਨੀ ਸੰਗਠਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਐਲਕੇ ਅਡਵਾਨੀ ਜਾਨ ਤੋਂ ਮਾਰਨ ਦੀ ਦਿੱਤੀ ਧਮਕੀ
ਦੋਨਾਂ ਲੀਡਰਾਂ ਨੂੰ ਮਾਰਨ ਵਾਲੇ ਸ਼ਖਸ਼ ਨੂੰ ਦਿੱਤਾ ਜਾਵੇਗਾ ਇੱਕ ਕਰੋੜ ਦਾ ਇਨਾਮ
ਚੰਡੀਗੜ੍ਹ: ਖਾਲਿਸਤਾਨ ਪੱਖੀ ਸਗੰਠਨ ਸਿੱਖ ਫਾਰ ਜਸਟਿਸ ਨੇ ਇੱਕ ਪੋਸਟਰ ਜਾਰੀ ਕੀਤਾ ਹੈ । ਇਸ ਪੋਸਟਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਐਲਕੇ ਅਡਵਾਨੀ ਨੂੰ ਜਾਨ ਤੋਂ ਮਾਰਨ ਵਾਲ ਸ਼ਖਸ ਨੂੰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾਗਿਆ ਹੈ। ਇਸ ਉੱਤੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਹ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਹਾ ਕਿ ਪੰਜਾਬ ਦਾ ਕਿਸਾਨ ਖੇਤੀ ਬਿੱਲਾਂ ਦਾ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਸੰਘਰਸ਼ ਕਰ ਰਿਰਾ ਹੈ ,
ਪਰ ਕੁਝ ਦੇਸ਼ ਵਿਰੋਧੀ ਤਾਕਤਾਂ ਅਜਿਹੇ ਹੱਥਕੰਡੇ ਵਰਤ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਚਲ ਰਹੀ ਲੜਾਈ ਦੀ ਅਗਵਾਈ ਕਰ ਰਿਹਾ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੇ ਭਖੇ ਮਾਹੌਲ ਨੂੰ ਵੇਖ ਖਾਲਿਸਤਾਨ ਪੱਖੀ ਵੀ ਸਰਗਰਮ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਅੰਦਰ ਖਾਲਿਸਤਾਨ ਦੇ ਝੰਡੇ ਝੁਲਾਏ ਗਏ ,ਪੰਜਾਬ ਦੇ ਕੁਝ ਇਲਾਕਿਆਂ ਵਿਚ ਸਰਕਾਰੀ ਇਮਾਰਤਾਂ ਤੇ ਖਾਲਿਸਤਾਨ ਪੱਖੀ ਨਆਰੇ ਵੀ ਲਿਖੇ ਗਏ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਣ ਨਾਲ ਪੰਜਾਬੀਆਂ ਦਾ ਹੀ ਨੁਕਸਾਨ ਹੋਣਾ ਹੈ । ਇਸ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਅਜਿਹੀਆਂ ਭੜਕਾਉ ਗੱਲਾਂ ਵਿਚ ਨਾ ਆਉਣ । ਸਿੱਖ ਫਾਰ ਜਸਟਿਸ ਨੇ ਪੰਜ ਨਵੰਬਰ ਨੂੰ ਹਵਾਈ ਉਡਾਣਾਂ ਰੋਕਣ ਦਾ ਵੀ ਐਲਾਨ ਕੀਤਾ ਹੈ।