ਲੁਧਿਆਣਾ ਪੁਲਿਸ ਦੀ ਅਨੌਖੀ ਪਹਿਲ, ਔਰਤਾਂ ਨੂੰ ਮੁਫ਼ਤ ਪ੍ਰਦਾਨ ਕਰਾਵੇਗੀ ਕੈਬ

ਏਜੰਸੀ

ਖ਼ਬਰਾਂ, ਪੰਜਾਬ

ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਕਦਮ

FILE PHOTO

ਚੰਡੀਗੜ੍ਹ : ਦੇਸ਼ ਵਿਚ ਬਲਾਤਕਾਰ ਦੀ ਦਿਲ ਦਹਿਲਾਉਣ ਵਾਲੀ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹੇ ਵਿਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਵੱਧ ਰਹੀ ਚਿੰਤਾ ਦੇ ਵਿਚ ਲੁਧਿਆਣਾ ਪੁਲਿਸ ਨੇ ਇਕ ਅਨੌਖੀ ਪਹਿਲ ਸ਼ੁਰੂ ਕੀਤੀ ਹੈ। ਲੁਧਿਆਣਾ ਪੁਲਿਸ ਨੇ ਇਕ ਮੁਫ਼ਤ ਸਵਾਰੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਦੇ ਅਧੀਨ ਜੇਕਰ ਔਰਤਾਂ ਦੇਰ ਰਾਤ ਤੱਕ ਇੱਕਲੇ ਯਾਤਰਾਵਾਂ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਘਰ ਜਾਣ ਦੇ ਲਈ ਕੋਈ ਸਾਧਨ ਨਹੀਂ ਮਿਲ ਪਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਉਹ ਪੁਲਿਸ ਹੈਲਪਲਾਈਨ ਨੰਬਰ ‘ਤੇ ਫੋਨ ਕਰਕੇ ਕੈਬ ਦੇ ਲਈ ਬੇਨਤੀ ਕਰ ਸਕਦੀ ਹੈ।

ਪੁਲਿਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਨੇੜੇ ਦੇ ਪੀਸੀਆਰ ਜਾਂ ਥਾਣਾ ਇੰਚਾਰਜ ਦਾ ਵਾਹਨ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਸੁਰੱਖਿਅਤ ਪਹੁੰਚਾ ਦੇਵੇਗਾ। ਉਨ੍ਹਾਂ ਦੱਸਿਆ ਕਿ ਇਹ ਸੁਵਿਧਾ ਹਰ ਰੋਜ਼ ਰਾਤ 10 ਵਜ਼ੇ ਤੋਂ ਸਵੇਰੇ 6 ਵਜ਼ੇ ਤੱਕ ਮੁਫ਼ਤ ਪ੍ਰਦਾਨ ਹੋਵੇਗੀ।

ਲੁਧਿਆਣਾ ਵਿਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕੀਤੇ ਗਏ ਉਪਰਾਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ‘’ਲੁਧਿਆਣਾ ਵਿਚ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਲਈ ਕਈਂ ਕਦਮ ਚੁੱਕੇ ਗਏ ਹਨ। ਸਾਡੇ ਕੋਲ ਇਸਦੇ ਲਈ ਹੈੱਲਪਲਾਇਨ ਨੰਬਰ 1091 ਅਤੇ 7837015555 ਹੈ। ਇਹ ਨੰਬਰ 24 ਘੰਟੇ ਚਾਲੂ ਰਹੇਗਾ''।

ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਔਰਤਾਂ ਪੁਲਿਸ ਨੂੰ ਫੋਨ ਕਰ ਆਪਣੇ ਘਰ ਤੱਕ ਦੇ ਲਈ ਮੁਫ਼ਤ ਸਵਾਰੀ ਦੀ ਸੁਵਿਧਾ ਲੈ ਸਕਦੀ ਹੈ।