ਲੁਧਿਆਣਾ ਪੁਲਿਸ ਨੇ 450 ਗ੍ਰਾਮ ਹੈਰੋਇਨ ਸਮੇਤ ਡੇਅਰੀ ਮਾਲਕ ਕੀਤਾ ਕਾਬੂ
ਲੁਧਿਆਣਾ ਐਸਟੀਐਫ਼ ਰੇਂਜ ਪੁਲਿਸ ਨੇ ਇੱਕ ਡੇਅਰੀ ਮਾਲਿਕ ਨੂੰ 450 ਗ੍ਰਾਮ ਹੈਰੋਇਨ ਸਮੇਤ ਤਾਜਪੁਰ ਰੋਡ ਤੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਲੁਧਿਆਣਾ : ਲੁਧਿਆਣਾ ਐਸਟੀਐਫ਼ ਰੇਂਜ ਪੁਲਿਸ ਨੇ ਇੱਕ ਡੇਅਰੀ ਮਾਲਿਕ ਨੂੰ 450 ਗ੍ਰਾਮ ਹੈਰੋਇਨ ਸਮੇਤ ਤਾਜਪੁਰ ਰੋਡ ਤੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ S.T.F ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ A.S.I ਜਤਿੰਦਰ ਹਾਂਡਾ ਕੋਲ ਮੁਖਬਰੀ ਹੋਈ ਸੀ ਕਿ ਆਰੋਪੀ ਸੁਨੀਲ ਉਰਫ ਸੁੰਦਰੀ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਹੈ।
ਜਿਸ ਤੇ ਫੋਰਨ ਕਾਰਵਾਈ ਕਰਦਿਆਂ ਇੰਸਪੈਕਟਰ ਸੁਰਿੰਦਰ ਸਿੰਘ ਦੀ ਟੀਮ ਨੇ ਤਾਜਪੁਰ ਰੋਡ ਤੇ ਪਾਣੀ ਵਾਲੀ ਟੈਂਕੀ ਕੋਲ ਨਾਕਾਬੰਦੀ ਕਰਕੇ ਆਰੋਪੀ ਨੂੰ ਕਾਲੇ ਰੰਗ ਦੇ ਬੈਗ ਵਿੱਚ ਰੱਖੀ 450 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਹਰਬੰਸ ਸਿੰਘ ਨੇ ਦੱਸਿਆ ਕਿ ਆਰੋਪੀ ਪਿਛਲੇ ਕਈ ਸਾਲਾਂ ਤੋਂ ਡੰਗਰਾਂ ਦੀ ਡੇਅਰੀ ਦੀ ਆੜ ਵਿੱਚ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦਾ ਆ ਰਿਹਾ ਸੀ ਅਤੇ ਆਰੋਪੀ ਤੇ ਪਹਿਲਾਂ ਨਸ਼ਾ ਤਸਕਰੀ ਦੇ ਦੋ ਮਾਮਲੇ ਅਲਗ ਅਲਗ ਥਾਣਿਆਂ ਵਿੱਚ ਦਰਜ ਹਨ।
ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਹਾਸਿਲ ਕਰਕੇ ਹੋਰ ਗੰਭੀਰਤਾ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਵੱਡੇ ਖੁਲਾਸੇ ਕੀਤੇ ਜਾ ਸਕਣ। ਇੱਥੇ ਤੁਹਾਨੂੰ ਦੱਸ ਦੇਈਏ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਕਰੀਬ ਸਵਾ 2 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।